ਪੰਜਾਬ ਜਲੰਧਰ ’ਚ ਤੇਜ਼ ਹਨੇਰੀ ਦਾ ਕਹਿਰ/ ਖੜ੍ਹੇ ਵਾਹਨਾਂ ’ਤੇ ਡਿੱਗਿਆ ਸਫੈਦੇ ਦਾ ਰੁੱਖ/ ਦੋ ਕਾਰਾਂ ਨੂੰ ਨੁਕਸਾਨ, ਲੋਕਾਂ ਨੇ ਨਿਗਮ ਨੂੰ ਦੱਸਿਆ ਜ਼ਿੰਮੇਵਾਰ By admin - July 1, 2026 0 1 Facebook Twitter Pinterest WhatsApp ਜਲੰਧਰ ਸ਼ਹਿਰ ਅੰਦਰ ਅਚਾਨਕ ਬਦਲੇ ਮੌਸਮ ਦੇ ਮਿਜ਼ਾਜ਼ ਨਾਲ ਜਿੱਥੇ ਲੋਕਾਂ ਨੂੰ ਗਰਮੀ ਤੋਂ ਭਾਰੀ ਰਾਹਤ ਮਿਲੀ ਹੈ ਉੱਥੇ ਤੇਜ਼ ਹਨੇਰੀ ਕਾਰਨ ਨੁਕਸਾਨ ਦੀ ਵੀ ਖਬਰ ਹੈ। ਇੱਥੇ ਆਏ ਤੇਜ਼ ਤੂਫਾਨ ਨਾਲ ਕੋਰਟ ਰੋਡ ਤੇ ਖੜ੍ਹੇ ਵਾਹਨਾਂ ਉਤੇ ਸਫੈਦੇ ਦਾ ਰੁੱਖ ਡਿੱਗ ਗਿਆ। ਇਸ ਕਾਰਨ ਲੋਕਾਂ ਅੰਦਰ ਦਹਿਸ਼ਤ ਫੈਲ ਗਏ ਅਤੇ ਲੋਕ ਜਾਨ ਬਚਾਉਣ ਲਈ ਭੱਜਦੇ ਵੇਖੇ ਗਏ। ਇਸ ਹਾਦਸੇ ਵਿਚ ਭਾਵੇਂ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ ਪਰ ਦੋ ਕਾਰਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਘਟਨਾ ਵੇਲੇ ਕਈ ਮੌਜੂਦ ਸਨ ਅਤੇ ਜੇਕਰ ਸਾਵਧਾਨੀ ਨਾ ਵਰਤੀ ਜਾਂਦੀ ਤਾਂ ਜਾਨੀ ਨੁਕਸਾਨ ਵੀ ਹੋ ਸਕਦਾ ਸੀ। ਉਧਰ ਘਟਨਾ ਤੋਂ ਬਾਅਦ ਸਥਾਨਕ ਵਾਸੀਆਂ ਅੰਦਰ ਪ੍ਰਸ਼ਾਸਨ ਖਿਲਾਫ ਗੁੱਸਾ ਪਾਇਆ ਜਾ ਰਿਹਾ ਹੈ। ਲੋਕਾਂ ਦੇ ਦੱਸਣ ਮੁਤਾਬਕ ਇਹ ਰੁੱਖ ਕਾਫੀ ਸਮੇਂ ਤੋਂ ਇਕ ਪਾਸੇ ਝੁੱਕਿਆ ਹੋਇਆ ਸੀ ਪਰ ਪ੍ਰਸ਼ਾਸਨ ਨੇ ਕੋਈ ਧਿਆਨ ਨਹੀਂ ਦਿੱਤਾ। ਕਾਰ ਮਾਲਕ ਪੀੜਤ ਧੀਰਜ ਦੇ ਦੱਸਣ ਮੁਤਾਬਕ ਉਸਨੇ ਆਪਣੀ ਕਾਰ ਦਰੱਖਤ ਦੇ ਕੋਲ ਖੜ੍ਹੀ ਕੀਤੀ ਸੀ। ਉਹ ਕੁਝ ਦੂਰੀ ‘ਤੇ ਖੜ੍ਹਾ ਸੀ ਕਿ ਅਚਾਨਕ ਤੇਜ਼ ਹਵਾਂ ਦਾ ਝੱਖੜ ਆਉਣ ਨਾਲ ਦਰੱਖਤ ਹੇਠਾਂ ਡਿੱਗ ਪਿਆ। ਉਸਨੇ ਕਿਹਾ ਕਿ ਚੰਗੀ ਕਿਸਮਤ ਨੂੰ ਉਹ ਰੁੱਖ ਡਿੱਗਣ ਵੇਲੇ ਕਾਰ ਦੇ ਅੰਦਰ ਮੌਜੂਦ ਨਹੀਂ ਸੀ, ਨਹੀਂ ਤਾਂ ਇੱਕ ਵੱਡਾ ਹਾਦਸਾ ਵਾਪਰ ਸਕਦਾ ਸੀ। ਸਥਾਨਕ ਨਿਵਾਸੀਆਂ ਅਤੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਸ਼ਹਿਰ ਦੇ ਬਹੁਤ ਸਾਰੇ ਖੇਤਰ ਅਜਿਹੇ ਦਰੱਖਤਾਂ ਨਾਲ ਭਰੇ ਹੋਏ ਹਨ ਜੋ ਜਾਂ ਤਾਂ ਸੁੱਕ ਚੁੱਕੇ ਹਨ ਜਾਂ ਝੁਕੇ ਹੋਏ ਹਨ। ਉਨ੍ਹਾਂ ਦਾ ਦੋਸ਼ ਹੈ ਕਿ ਵਾਰ-ਵਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ, ਪ੍ਰਸ਼ਾਸਨ ਅਤੇ ਨਗਰ ਨਿਗਮ ਕੋਈ ਠੋਸ ਕਾਰਵਾਈ ਨਹੀਂ ਕਰਦੇ। ਇਹ ਦਰੱਖਤ ਪੈਦਲ ਚੱਲਣ ਵਾਲਿਆਂ ਅਤੇ ਵਾਹਨ ਚਾਲਕਾਂ ਲਈ ਖ਼ਤਰਾ ਬਣਦੇ ਹਨ। ਉਨ੍ਹਾਂ ਮੰਗ ਕੀਤੀ ਹੈ ਕਿ ਭਵਿੱਖ ਵਿੱਚ ਵੱਡੇ ਹਾਦਸਿਆਂ ਨੂੰ ਰੋਕਣ ਲਈ ਅਜਿਹੇ ਖਤਰਨਾਕ ਦਰੱਖਤਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਹਟਾਇਆ ਜਾਵੇ।