ਪੰਜਾਬ ਬਠਿੰਡਾ ’ਚ ਭਿਆਨਕ ਹਾਦਸੇ ਦੌਰਾਨ 4 ਦੀ ਮੌਤ, ਕਈ ਜ਼ਖਮੀ/ ਟਰਾਲੇ ਤੇ ਸ਼ਰਧਾਲੂਆਂ ਦੀ ਗੱਡੀ ਵਿਚਾਲੇ ਭਿਆਨਕ ਹਾਦਸਾ/ ਅਮਰਨਾਥ ਯਾਤਰਾ ’ਤੇ ਜਾ ਰਹੇ ਸੀ ਸ਼ਰਧਾਲੂ By admin - July 1, 2026 0 1 Facebook Twitter Pinterest WhatsApp ਬਠਿੰਡਾ ’ਚ ਅਮਰਨਾਥ ਯਾਤਰਾ ’ਤੇ ਸ਼ਰਧਾਲੂਆਂ ਦੀ ਗੱਡੀ ਨਾਲ ਵਾਪਰੇ ਭਿਆਨਕ ਸੜਕ ਹਾਦਸੇ ਵਿਚ 4 ਜਣਿਆਂ ਦੀ ਮੌਤ ਤੇ ਕਈ ਹੋਰਾਂ ਦੇ ਗੰਭੀਰ ਜ਼ਖਮੀ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ 12 ਯਾਤਰੂਆਂ ਨੂੰ ਲੈ ਕੇ ਮੈਟਾਡੋਰ ਗੱਡੀ ਅਮਰਨਾਥ ਯਾਤਰਾ ਤੇ ਜਾ ਰਹੀ ਸੀ ਕਿ ਬਠਿੰਡਾ-ਡੱਬਵਾਲੀ ਰਾਜ ਮਾਰਗ ਉਤੇ ਇਸ ਦੀ ਇਕ ਟਿੱਪਰ ਨਾਲ ਆਹਮੋ ਸਾਹਮਣੀ ਟੱਕਰ ਹੋ ਗਈ। ਹਾਦਸਾ ਐਨਾ ਭਿਆਨਕ ਸੀ ਕਿ ਇਸ ਨਾਲ ਵਾਹਨਾਂ ਦਾ ਭਾਰੀ ਨੁਕਸਾਨ ਹੋਣ ਦੇ ਨਾਲ ਨਾਲ 4 ਜਣਿਆਂ ਦੀ ਮੌਕੇ ਤੇ ਮੌਤ ਹੋ ਗਈ, ਤੇ ਕਈ ਹੋਰ ਜ਼ਖਮੀ ਹੋ ਗਏ। ਸੂਚਨਾ ਮਿਲਣ ‘ਤੇ, ਸਹਾਰਾ ਜਨ ਸੇਵਾ, ਬਠਿੰਡਾ ਦੀ ਇੱਕ ਟੀਮ ਮੌਕੇ ‘ਤੇ ਪਹੁੰਚੀ ਅਤੇ ਸਥਾਨਕ ਨਿਵਾਸੀਆਂ ਦੀ ਮਦਦ ਨਾਲ ਜ਼ਖਮੀਆਂ ਨੂੰ ਕੱਢ ਕੇ ਬਠਿੰਡਾ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਛਾਣ ਅਤੇ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।