ਗੁਰਦਾਸਪੁਰ ਦੇ ਪਿੰਡ ਹਰਦੋ ਝੰਡੇ ’ਚ ਫਾਇਰਿੰਗ/ ਘਰ ’ਤੇ ਗੋਲੀਆਂ ਚਲਾ ਕੇ ਅਣਪਛਾਤੇ ਫਰਾਰ/ ਵਿਦੇਸ਼ ਰਹਿੰਦੇ ਮੁੰਡੇ ਕੋਲੋਂ ਫਿਰੌਤੀ ਮੰਗਣ ਦਾ ਮਾਮਲਾ

0
1

ਗੁਰਦਾਸਪੁਰ ਦੇ ਪਿੰਡ ਹਰਦੋ ਝੰਡੇ ਵਿਖੇ ਅਣਪਛਾਤਿਆਂ ਵੱਲੋਂ ਇਕ ਘਰ ਤੇ ਗੋਲੀਆਂ ਚੱਲਣ ਦੀ ਘਟਨਾ ਸਾਹਮਣੇ ਆਈ ਹੈ। ਇਥੇ ਮੋਟਰ ਸਾਇਕਲ ਸਵਾਰ ਘਰ ਦੇ ਗੇਟ ਉਤੇ ਗੋਲੀਆਂ ਚਲਾ ਕੇ ਫਰਾਰ ਹੋ ਗਏ। ਪਰਿਵਾਰ ਮੁਤਾਬਕ ਉਨ੍ਹਾਂ ਦੇ ਵਿਦੇਸ਼ ਰਹਿੰਦੇ ਮੁੰਡੇ ਕੋਲੋਂ ਇਕ ਕਰੋੜ ਦੀ ਫਿਰੌਤੀ ਮੰਗੀ ਸੀ। ਘਟਨਾ ਤੋਂ ਬਾਦ ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮੁਤਾਬਕ ਘਰ ਦੇ ਗੇਟ ਉਤੇ 5 ਰਾਊਂਡ ਫਾਇਰੰਗ ਹੋਈ ਹੈ।
ਘਰ ਦੇ ਮਾਲਕ ਲਖਬੀਰ ਸਿੰਘ ਦੇ ਦੱਸਣ ਮੁਤਾਬਕ ਉਹਨਾਂ ਦਾ ਬੇਟਾ ਸਟੱਡੀ ਬੇਸ ਉਤੇ ਇੰਗਲੈਂਡ ਗਿਆ ਹੈ ਜਿੱਥੇ ਉਸ ਕੋਲੋਂ ਕਰੋੜ ਰੁਪਏ ਮੰਗਣ ਦੀ ਧਮਕੀ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਮੈਂ ਸ਼ੂਗਰ ਦਾ ਮਰੀਜ਼ ਹਾਂ, ਜਿਸ ਕਾਰਨ ਮੇਰੇ ਬੇਟੇ ਨੇ ਮੈਨੂੰ ਨਹੀਂ ਦੱਸਿਆ। ਸਵੇਰੇ ਮੇਰੇ ਬੇਟੇ ਦਾ ਫੋਨ ਆਇਆ ਕਿ ਗੇਟ ਤੇ ਵੇਖੋ ਕੁਝ ਹੋਇਆ ਹੈ ਤੇ ਤਦ ਸਾਨੂੰ ਪਤਾ ਲੱਗਾ ਕਿ ਗੋਲੀਆਂ ਚੱਲੀਆਂ ਗੋਲੀਆਂ ਚਲਾਉਣ ਵਾਲਿਆਂ ਨੇ ਫੋਟੋਆਂ ਖਿੱਚ ਕੇ ਮੇਰੇ ਬੇਟੇ ਨੂੰ ਵੀ ਪਾਈਆਂ ਨੇ। ਮੌਕੇ ਤੇ ਪਹੁੰਚੇ ਐਸਐਚ ਓ ਸਦਰ ਬਿਕਰਮਜੀਤ ਸਿੰਘ ਨੇ ਕਿਹਾ ਕਿ ਜਾਣਕਾਰੀ ਮਿਲੀ ਸੀ ਕਿ ਗੋਲੀ ਚੱਲੀ ਹੈ। ਪੁਲਿਸ ਨੇ ਦੋਸ਼ੀਆਂ ਨੂੰ ਛੇਤੀ ਕਾਬੂ ਕਰ ਲੈਣ ਦਾ ਦਾਅਵਾ ਕੀਤਾ ਹੈ।

LEAVE A REPLY

Please enter your comment!
Please enter your name here