ਪੰਜਾਬ ਜਲੰਧਰ ’ਚ ਹੋਮਿਓਪੈਥਿਕ ਕਲੀਨਿਕ ’ਤੇ ਫਾਇਰਿੰਗ/ ਸ਼ਟਰ ’ਤੇ ਗੋਲੀ ਚਲਾ ਕੇ ਅਣਪਛਾਤਾ ਫਰਾਰ/ ਵੇਰਕਾ ਮਿਲਕ ਪਲਾਂਟ ਨੇੜੇ ਦੀ ਘਟਨਾ By admin - June 22, 2026 0 1 Facebook Twitter Pinterest WhatsApp ਜਲੰਧਰ ਦੇ ਸਲੇਮਪੁਰ ਰੋਡ ‘ਤੇ ਸਥਿਤ ਵੇਰਕਾ ਮਿਲਕ ਪਲਾਂਟ ਨੇੜੇ ਹੋਮਿਓਪੈਥਿਕ ਕਲੀਨਿਕ ਉਤੇ ਗੋਲੀ ਚੱਲਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਆਰੀਅਨ ਹੋਮਿਓਪੈਥਿਕ ਕਲੀਨਿਕ ਦੇ ਮਾਲਕ ਦੇ ਦੱਸਣ ਮੁਤਾਬਕ ਉਹ ਰਾਤ ਨੂੰ ਦੁਕਾਨ ਬੰਦ ਕਰ ਕੇ ਘਰ ਚਲੇ ਗਿਆ ਸੀ ਅਤੇ ਸਵੇਰ ਵੇਲੇ ਦੁਕਾਨ ਤੇ ਆਇਆ ਤਾਂ ਉਸ ਨੂੰ ਸ਼ਟਰ ਉਤੇ ਗੋਲੀ ਦਾ ਨਿਸ਼ਾਨ ਦਿਖਾਈ ਦਿੱਤਾ। ਘਟਨਾ ਦੀ ਸੂਚਨਾ ਮਿਲਣ ਬਾਦ ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਗੁਆਂਢੀ ਦੁਕਾਨ ਦੇ ਮਾਲਕ, ਸਚਦੇਵਾ ਪ੍ਰਾਪਰਟੀ ਡੀਲਰਜ਼ ਨੇ ਦੱਸਿਆ ਕਿ ਗੁਆਂਢੀ ਆਰੀਅਨ ਹੋਮਿਓਪੈਥਿਕ ਕਲੀਨਿਕ ਦੇ ਮਾਲਕ ਆਰੀਅਨ, ਸ਼ਨੀਵਾਰ ਨੂੰ ਦੁਕਾਨ ਬੰਦ ਕਰਕੇ ਘਰ ਚਲਾ ਗਿਆ ਸੀ। ਜਦੋਂ ਉਹ ਸੋਮਵਾਰ ਸਵੇਰੇ ਦੁਕਾਨ ‘ਤੇ ਪਹੁੰਚਿਆ ਤਾਂ ਉਸਨੇ ਦੁਕਾਨ ਦੇ ਸ਼ਟਰ ‘ਤੇ ਗੋਲੀ ਦਾ ਨਿਸ਼ਾਨ ਦੇਖਿਆ। ਦੁਕਾਨ ਮਾਲਕ ਆਰੀਅਨ ਨੇ ਦੱਸਿਆ ਕਿ ਉਹ ਸ਼ਨੀਵਾਰ ਰਾਤ 8:30 ਵਜੇ ਦੁਕਾਨ ਬੰਦ ਕਰਕੇ ਚਲਾ ਗਿਆ ਸੀ। ਜਦੋਂ ਉਹ ਸੋਮਵਾਰ ਸਵੇਰੇ 11 ਵਜੇ ਦੁਕਾਨ ‘ਤੇ ਪਹੁੰਚਿਆ ਤਾਂ ਉਸਨੂੰ ਸ਼ਟਰ ‘ਤੇ ਗੋਲੀ ਦਾ ਨਿਸ਼ਾਨ ਮਿਲਿਆ। ਉਸਨੇ ਕਿਹਾ ਕਿ ਉਸਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਅਤੇ ਨਾ ਹੀ ਉਸਨੂੰ ਕੋਈ ਧਮਕੀ ਮਿਲੀ ਸੀ। ਉਸਨੇ ਇਸ ਦੀ ਸੂਚਨਾ ਸਥਾਨਕ ਪੁਲਿਸ ਨੂੰ ਦਿੱਤੀ, ਜਿਸ ਤੋਂ ਬਾਅਦ ਮੌਕੇ ਤੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ।