ਹੁਸ਼ਿਆਰਪੁਰ ਦੇ ਚਿੰਤਪੁਰਨੀ ਰੋਡ ’ਤੇ ਭਿਆਨਕ ਹਾਦਸਾ/ ਦੋ ਕਾਰਾਂ ਦੀ ਆਹਮੋ ਸਾਹਮਣੇ ਟੱਕਰ ’ਚ ਔਰਤ ਜ਼ਖਮੀ/ ਆਪਸ ’ਚ ਉਲਝੇ ਕਾਰ ਚਾਲਕ, ਪੁਲਿਸ ਕਰ ਰਹੀ ਜਾਂਚ

0
1

ਹੁਸਿਆਰਪੁਰ ਦੇ ਚਿੰਤਪੁਰਨੀ ਮਾਰਗ ਤੇ ਪੈਂਦੇ ਪਿੰਡ ਆਦਮਵਾਲ ਨੇੜੇ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦੋਂ ਇੱਥੇ ਦੋ ਕਾਰਾਂ ਦੀ ਆਪਸ ਵਿਚ ਟੱਕਰ ਹੋ ਗਈ। ਜਾਣਕਾਰੀ ਅਨੁਸਾਰ ਯੂਪੀ ਨੰਬਰ ਦੀ ਇਕ ਕਾਰ ਨੇ ਓਵਰਟੇਕ ਕਰਦਿਆਂ ਸਾਹਮਣਿਓ ਆ ਰਹੀ ਕਾਰ ਨੂੰ ਟੱਕਰ ਮਾਰ ਦਿੱਤੀ। ਇਸ ਦੌਰਾਨ ਕਾਰਾਂ ਦੀ ਲਪੇਟ ਵਿਚ ਆਉਣ ਕਾਰਨ ਸਕੂਟਰ ਸਵਾਰ ਔਰਤ ਜ਼ਖਮੀ ਹੋ ਗਈ, ਜਿਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਘਟਨਾ ਤੋਂ ਬਾਅਦ ਦੋਵੇਂ ਕਾਰ ਚਾਲਕ ਆਪਸ ਉਲਝ ਪਏ, ਜਿਨ੍ਹਾਂ ਨੂੰ ਮੌਕੇ ਤੇ ਪਹੁੰਚੀ ਐਸਐਸਐਫ ਟੀਮ ਨੇ ਸ਼ਾਂਤ ਕਰਵਾਇਆ।
ਪ੍ਰਤੱਖਦਰਸ਼ੀਆਂ ਮੁਤਾਬਕ ਯੂਪੀ ਨੰਬਰ ਕਾਰ ਜੋ ਕੇ ਚਿੰਤਪੁਰਨੀ ਵਾਲੇ ਪਾਸੇ ਤੋਂ ਆ ਰਹੀ ਸੀ ਅਤੇ ਕਾਰ ਚਾਲਕ ਤੇਜ਼ ਰਫਤਾਰ ਕਾਰ ਚਲਾ ਰਿਹਾ ਸੀ। ਇਸ ਪਿੰਡ ਵਿੱਚ ਆ ਕੇ ਤੰਗ ਹੋ ਜਾਂਦੇ ਇਸ ਹਾਈਵੇ ਤੋਂ ਵਾਹਨਾਂ ਦੀ ਕਤਾਰ ਵਿੱਚੋਂ ਕਾਰ ਨੂੰ ਰੋਂਗ ਸਾਈਡ ਲਿਆ ਰਿਹਾ ਸੀ ਅਤੇ ਓਵਰਟੇਕ ਕਰਨ ਦੀ ਕੋਸ਼ਿਸ਼ ਦੌਰਾਨ ਸਾਹਮਣੇ ਤੋਂ ਆ ਰਹੀ ਕਾਰ ਨੂੰ ਉਕਤ ਕਾਰ ਦੇ ਬੇਕਾਬੂ ਹੋ ਜਾਣ ਤੋਂ ਬਾਅਦ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਦੂਰ ਤੱਕ ਧਮਾਕੇ ਵਰਗੀ ਆਵਾਜ਼ ਆਈ ਅਤੇ ਦੋਨਾਂ ਹੀ ਕਾਰਾਂ ਦਾ ਸੱਜਾ ਪਾਸਾ ਬੁਰੀ ਤਰ੍ਹਾਂ ਡੈਮੇਜ ਹੋ ਗਿਆ। ਦੋਨਾਂ ਵਾਹਨਾਂ ਦੀ ਟੱਕਰ ਦਰਮਿਆਨ ਇੱਕ ਸਕੂਟਰ ਸਵਾਰ ਮਹਿਲਾ ਦੀ ਲੱਤ ਗੰਭੀਰ ਜ਼ਖਮੀ ਹੋ ਗਈ ਜਿਸ ਨੂੰ ਕਾਰ ਵਿੱਚ ਸਵਾਰ ਜਖਮੀ ਹੋਈਆਂ ਸਵਾਰੀਆਂ ਸਮੇਤ ਨੇੜੇ ਹੀ ਇੱਕ ਨਿੱਜੀ ਕਲੀਨਿਕ ਵਿੱਚ ਮੁਢਲੀ ਸਹਾਇਤਾ ਲਈ ਭੇਜ ਦਿੱਤਾ ਗਿਆ।
ਇਸ ਤੋਂ ਬਾਅਦ ਦੋਨਾਂ ਹੀ ਕਾਰ ਚਾਲਕਾਂ ਵੱਲੋਂ ਆਪਣੇ ਆਪਣੇ ਜਾਣਕਾਰਾਂ ਨੂੰ ਹੁਸ਼ਿਆਰਪੁਰ ਕਪੂਰਥਲਾ ਅਤੇ ਜਲੰਧਰ ਤੋਂ ਫੋਨ ਕਰਕੇ ਬੁਲਾ ਲਿਆ ਅਤੇ ਮੌਕੇ ਤੇ ਤਿੰਨ ਤੋਂ ਚਾਰ ਘੰਟੇ ਦੋਨੋਂ ਧਿਰਾਂ ਗਾਲੀ ਗਲੋਚ ਅਤੇ ਧੱਕਾ ਮੁੱਕੀ ਕਰਦੀਆਂ ਨਜ਼ਰੀ ਆਈਆਂ । ਸੂਚਨਾ ਮਿਲਦਿਆਂ ਹੀ ਮੌਕੇ ਤੇ ਐਸਐਸ ਫੋਰਸ ਦੇ ਮੁਲਾਜ਼ਮ ਪਹੁੰਚੇ। ਹਾਦਸਾ ਐਨਾ ਭਿਆਨਕ ਸੀ ਕਿ ਇੱਕ ਗੱਡੀ ਦੇ ਏਅਰ ਬੈਗ ਤੱਕ ਖੁੱਲ ਗਏ। ਗਨੀਮਤ ਰਿਹਾ ਕਿ ਵੱਡਾ ਜਾਨੀ ਨੁਕਸਾਨ ਹੋਣ ਤੋਂ ਬਚਾ ਰਿਹਾ ਹਾਲਾਂਕਿ ਦੋਹਾਂ ਹੀ ਗੱਡੀਆਂ ਦਾ ਵੱਡਾ ਨੁਕਸਾਨ ਸਾਫ ਦਿਖਾਈ ਦੇ ਰਿਹਾ ਹੈ। ਮਾਮਲਾ ਵਧਦਾ ਦੇਖ ਕੇ ਦੋਨੋਂ ਧਿਰਾਂ ਨੇ ਆਪਸੀ ਸਮਝੌਤਾ ਕਰ ਲਿਆ ਅਤੇ ਇਸ ਟੱਕਰ ਵਿੱਚ ਜਖਮੀ ਹੋਏ ਔਰਤ ਨੂੰ ਵੀ ਇਲਾਜ ਕਰਵਾਉਣ ਦਾ ਭਰੋਸਾ ਦੇ ਕੇ ਮਾਮਲਾ ਰਫਾ ਦਫਾ ਕਰ ਲਿਆ ਗਿਆ।

LEAVE A REPLY

Please enter your comment!
Please enter your name here