ਸੰਗਰੂਰ ’ਚ ਨੀਟ ਪੇਪਰ ਦੇ ਸੈਂਟਰ ਬਾਹਰ ਪੁਖਤਾ ਪ੍ਰਬੰਧ/ ਡਿਪਟੀ ਕਮਿਸ਼ਨਰ ਵੱਲੋਂ ਨੇ ਪ੍ਰਬੰਧਾਂ ਲਿਆ ਜਾਇਜ਼ਾ/ ਤੈਨਾਤ ਕੀਤੀ ਪੁਲਿਸ ਫੋਰਸ ਤੇ ਸੀਸੀਟੀਵੀ ਕੈਮਰੇ

0
1

ਸੰਗਰੂਰ ਸ਼ਹਿਰ ਅੰਦਰ ਨੀਟ ਪੇਪਰ ਲਈ ਬਣੇ ਸੈਂਟਰਾਂ ਦੇ ਬਾਹਰ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਇਸੇ ਤਹਿਤ ਡਿਪਟੀ ਕਮਿਸ਼ਨਰ ਅੰਕੁਰ ਮਹਿੰਦਰੂ ਵੱਲੋਂ ਸੈਂਟਰ ਦਾ ਵਿਸ਼ੇਸ਼ ਦੌਰਾ ਕੀਤਾ ਗਿਆ ਅਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜਾ ਲਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ ਅੰਕੁਰਮਿੰਦਰ ਨੇ ਕਿਹਾ ਕਿ ਸਾਡੇ ਵੱਲੋਂ ਪੁਖਤਾ ਪ੍ਰਬੰਧ ਕਰ ਲਏ ਗਏ ਹਨ। ਉਹਨਾਂ ਕਿਹਾ ਕਿ ਹਰ ਸੈਂਟਰ ਦੇ ਉੱਤੇ ਪੁਲਿਸ ਫੋਰਸ ਤੈਨਾਤ ਕੀਤੀ ਗਈ ਹੈ ਨਾਲ ਹੀ ਸੀਸੀਟੀਵੀ ਕੈਮਰੇ ਦੀ ਲਗਾਏ ਗਏ ਹਨ ਅਤੇ ਹਰ ਇੱਕ ਵਿਅਕਤੀ ਦੀ ਡੁੰਗਿਆਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਪੇਪਰਾਂ ਨੂੰ ਸਿਕਿਉਰਟੀ ਅਧੀਨ ਸੈਂਟਰਾਂ ਉੱਤੇ ਪਹੁੰਚਾ ਦਿੱਤਾ ਗਿਆ ਹੈ ਅਤੇ ਜਦੋਂ ਪੇਪਰ ਖਤਮ ਹੋਏਗਾ ਉਸ ਤੋਂ ਬਾਅਦ ਸਿਕਿਉਰਟੀ ਦੇ ਜਰੀਏ ਹੀ ਪੇਪਰਾਂ ਨੂੰ ਸਹੀ ਜਗ੍ਹਾ ਉੱਤੇ ਭੇਜ ਦਿੱਤਾ ਜਾਏਗਾ।
ਦੱਸਣਯੋਗ ਹੈ ਕਿ NEET ਦਾ ਪੇਪਰ ਲੀਕ ਹੋਣ ਤੋਂ ਬਾਅਦ ਦੂਸਰੀ ਵਾਰ ਸਰਕਾਰ ਵੱਲੋਂ ਪੇਪਰ ਲਿਆ ਜਾ ਰਿਹਾ ਹੈ। ਗੰਗਰੂਰ ਦੇ ਸੀਨੀਅਰ ਸੈਕੰਡਰੀ ਸਕੂਲ ਵਿਚ ਬਣੇ ਸੈਂਟਰ ਵਿਚ ਪੇਪਰ ਦੇਣ ਆਏ ਵਿਦਿਆਰਥੀਆਂ ਕਹਿਣਾ ਹੈ ਕਿ ਪਿਛਲੀ ਵਾਰ ਅਸੀਂ ਬਹੁਤ ਮਿਹਨਤ ਕੀਤੀ ਸੀ ਪਰ ਪੇਪਰ ਲੀਕ ਹੋਣ ਦੇ ਕਾਰਨ ਸਾਡੀ ਮਿਹਨਤ ਖਰਾਬ ਗਈ। ਇਸ ਵਾਰ ਅਸੀਂ ਦੁਬਾਰਾ ਫਿਰ ਮਿਹਨਤ ਕਰਕੇ ਆਏ ਹਾਂ ਸਾਨੂੰ ਉਮੀਦ ਹੈ ਕਿ ਇਸ ਵਾਰ ਵੀ ਸਾਡਾ ਪੇਪਰ ਵਧੀਆ ਹੋਏਗਾ। ਉਹਨਾਂ ਨੇ ਸਰਕਾਰਾਂ ਕੋਲ ਵੀ ਗੁਹਾਰ ਲਗਾਈ ਹੈ ਕਿ ਅਜਿਹੇ ਕੰਮ ਨਹੀਂ ਹੋਣੇ ਚਾਹੀਦੇ ਕਿਉਂਕਿ ਜੋ ਬੱਚੇ ਫਰੈਸ਼ਰ ਹਨ ਉਹਨਾਂ ਦਾ ਨੁਕਸਾਨ ਘੱਟ ਅਤੇ ਜੋ ਬੱਚੇ ਪਿਛਲੇ ਪੰਜ ਛੇ ਸਾਲਾਂ ਤੋਂ ਮਿਹਨਤ ਕਰਦੇ ਹਨ ਉਹਨਾਂ ਦਾ ਨੁਕਸਾਨ ਜਿਆਦਾ ਹੋ ਰਿਹਾ ਹੈ।

LEAVE A REPLY

Please enter your comment!
Please enter your name here