ਪੰਜਾਬ ਫਤਹਿਗੜ੍ਹ ਸਾਹਿਬ ’ਚ ਲੋਕਾਂ ਲਈ ਮੁਸੀਬਤ ਬਣਿਆ ਤੂਫਾਨ/ ਪਿੰਡ ਮੁਗਲਮਾਜਰਾ ’ਚ ਘਰ ’ਤੇ ਡਿੱਗਿਆ 66 ਕੇਵੀ ਟਾਵਰ/ ਵੱਡਾ ਜਾਨੀ ਨੁਕਸਾਨ ਟਲਿਆ, ਲੋਕਾਂ ’ਚ ਦਹਿਸ਼ਤ By admin - June 19, 2026 0 3 Facebook Twitter Pinterest WhatsApp ਫਤਹਿਗੜ੍ਹ ਸਾਹਿਬ ਅਧੀਨ ਆਉਂਦੇ ਪਿੰਡ ਮੁਗਲ ਮਾਜਰਾ ਵਿਖੇ ਬੀਤੀ ਸ਼ਾਮ ਆਏ ਤੇਜ਼ ਤੂਫਾਨ ਦੌਰਾਨ ਹਾਲਾਤ ਉਸ ਵੇਲੇ ਦਹਿਸ਼ਤ ਵਾਲੇ ਬਣ ਗਏ ਜਦੋਂ ਇੱਥੇ ਸਥਿਤ ਟੋਬੇ ਨੇੜਲੇ ਰਿਹਾਇਸ਼ੀ ਖੇਤਰ ਵਿੱਚ ਬਿਜਲੀ ਸਪਲਾਈ ਲਾਈਨ ਦਾ 66 ਕੇਵੀ ਵੱਡਾ ਟਾਵਰ ਅਚਾਨਕ ਘਰਾਂ ਦੇ ਉੱਪਰ ਆ ਡਿੱਗਿਆ। ਟਾਵਰ ਦੇ ਡਿੱਗਣ ਨਾਲ ਕਈ ਮਕਾਨਾਂ ਦੀਆਂ ਛੱਤਾਂ ਅਤੇ ਕੰਧਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਗਨੀਮਤ ਰਹੀ ਕਿ ਇਸ ਹਾਦਸੇ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਸਾਰੇ ਲੋਕ ਸੁਰੱਖਿਅਤ ਬਚ ਗਏ। ਟਾਵਰ ਡਿੱਗਣ ਕਾਰਨ ਇਲਾਕੇ ਵਿੱਚ ਬਿਜਲੀ ਸੰਚਾਰ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ, ਜਿਸ ਕਾਰਨ ਸਥਾਨਕ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਮੌਕੇ ਤੇ ਪਹੁੰਚੀਆਂ ਪ੍ਰਸ਼ਾਸਨ ਅਤੇ ਪਾਵਰਕਾਮ ਦੀਆਂ ਟੀਮਾਂ ਰਾਹਤ ਕਾਰਜਾਂ ਸ਼ੁਰੂ ਕੀਤੇ। ਘਟਨਾ ਤੋਂ ਬਾਅਦ ਲੋਕਾਂ ਅੰਦਰ ਦਹਿਸ਼ਤ ਪਾਈ ਜਾ ਰਹੀ ਹੈ।