ਪੰਜਾਬ ਮੁਕਤਸਰ ’ਚ ਲੋਕਾਂ ਲਈ ਮੁਸੀਬਤ ਬਣੇ ਵਿਕਾਸ ਕੰਮ/ ਅਧਵਾਟੇ ਛੱਡ ਕੰਮਾਂ ਕਾਰਨ ਧੂੜ ਤੇ ਮਿੱਟੀ ਦੀ ਭਰਮਾਰ/ ਸੜਕਾਂ ’ਤੇ ਬਣੇ ਵੱਡੇ ਟੋਏ ਦੇ ਰਹੇ ਹਾਦਸਿਆਂ ਨੂੰ ਸੱਦਾ By admin - June 18, 2026 0 1 Facebook Twitter Pinterest WhatsApp ਸ੍ਰੀ ਮੁਕਤਸਰ ਸਾਹਿਬ ਵਿਖੇ ਸ਼ੁਰੂ ਕੀਤੇ ਗਏ ਵਿਕਾਸ ਕੰਮ ਲੋਕਾਂ ਲਈ ਸਹੂਲਤ ਦੀ ਥਾਂ ਮੁਸੀਬਤ ਬਣਨ ਲੱਗੇ ਨੇ। ਇੱਥੇ ਵਾਟਰ ਸਪਲਾਈ ਅਤੇ ਸੀਵਰੇਜ ਦੀਆਂ ਨਵੀਆਂ ਪਾਈਪਾਂ ਪਾਉਣ ਲਈ ਪੁੱਟੇ ਟੋਏ ਵੱਡੀ ਪ੍ਰੇਸ਼ਾਨੀ ਦਾ ਕਾਰਨ ਬਣੇ ਹੋਏ ਹਨ। ਅਧਵਾਟੇ ਛੱਡੇ ਇਨ੍ਹਾਂ ਟੋਇਆ ਕਾਰਨ ਜਿੱਥੇ ਹਾਦਸੇ ਵਾਪਰ ਰਹੇ ਨੇ ਉੱਥੇ ਹੀ ਉੱਡ ਰਹੀ ਧੂੜ ਕਾਰਨ ਸਾਹ ਲੈਣਾ ਔਖਾ ਹੋਇਆ ਪਿਆ ਹੈ। ਸ਼ਹਿਰ ਵਾਸੀਆਂ ਨੇ ਅਧੂਰੇ ਕੰਮ ਛੇਤੀ ਮੁਕੰਮਲ ਕਰਨ ਦੀ ਮੰਗ ਕੀਤੀ ਹੈ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਕਿਸੇ ਵੀ ਗਲੀ ਕਿਸੇ ਵੀ ਸੜਕ ਤੇ ਕੰਮ ਦੇ ਸਬੰਧੀ ਕੋਈ ਵੀ ਬੋਰਡ ਨਹੀਂ ਲਗਾਇਆ ਗਿਆ ਜਿਸ ਤੇ ਠੇਕੇਦਾਰ ਦਾ ਨੰਬਰ ਜਾਂ ਕੰਮ ਸਬੰਧੀ ਕੋਈ ਵੇਰਵਾ ਲਿਖਿਆ ਹੋਵੇ। ਉੱਥੇ ਹੀ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਐਸਡੀਓ ਜਗਮੋਹਨ ਸਿੰਘ ਨੇ ਦੱਸਿਆ ਕਿ ਅੰਮ੍ਰਿਤ ਯੋਜਨਾ ਤਹਿਤ ਕਰੀਬ 138 ਕਰੋੜ ਰੁਪਏ ਦੀ ਲਾਗਤ ਨਾਲ ਸ਼ਹਿਰ ਵਿੱਚ ਵਾਟਰ ਸਪਲਾਈ ਅਤੇ ਸੀਵਰੇਜ ਪਾਈਪ ਲਾਈਨਾਂ ਦਾ ਕੰਮ ਚੱਲ ਰਿਹਾ ਹੈ। ਉਨ੍ਹਾਂ ਮੁਤਾਬਕ ਹੁਣ ਤੱਕ ਲਗਭਗ 20 ਫੀਸਦੀ ਕੰਮ ਪੂਰਾ ਹੋ ਚੁੱਕਾ ਹੈ ਅਤੇ ਪੂਰੇ ਪ੍ਰੋਜੈਕਟ ਦੀ ਸਮਾਂ ਸੀਮਾ ਅਕਤੂਬਰ 2027 ਤੱਕ ਹੈ। ਉਨ੍ਹਾਂ ਨੇ ਕਿਹਾ ਕਿ ਜਿੱਥੇ ਮੇਨ ਸੜਕਾਂ ਮੰਡੀ ਬੋਰਡ ਜਾਂ ਫਿਰ ਬੀ ਐਂਡ ਆਰ ਦੇ ਅਧੀਨ ਹਨ ਉਥੇ ਮੰਡੀ ਬੋਰਡ ਤੇ ਬੀ ਐਂਡ ਆਰ ਦਾ ਮਹਿਕਮੇ ਸਾਨੂੰ ਬੀਟੀ ਬਿੱਲ ਦੇਣਗੇ ਉਹ ਜਿੰਨੀ ਅਮਾਊਂਟ ਹੋਊਗੀ ਉਹ ਸਾਡਾ ਮਹਿਕਮਾ ਇਹਨਾਂ ਨੂੰ ਬੰਦੀ ਰਕਮ ਦੇਵੇਗਾ ਤੇ ਕੰਮ ਨੂੰ ਪੂਰਾ ਕਰਵਾਏਗਾ। ਉਹਨਾਂ ਨੇ ਕਿਹਾ ਕਿ ਜਿਹੜੀਆਂ ਇੰਟਰਲੋਕ ਟਾਈਲਾਂ ਗਲੀਆਂ ਦੇ ਵਿੱਚ ਲੱਗੀਆਂ ਹਨ ਪਾਈਪਾਂ ਪਾਉਣ ਦੇ ਲਈ ਇੰਟਰਲੋਕ ਟਾਈਲਾਂ ਪੱਟੀਆਂ ਹਨ ਉਹ ਕੁਝ ਕੰਮ ਤਾਂ ਠੇਕੇਦਾਰ ਤੋਂ ਹੀ ਲਿਆ ਜਾਵੇਗਾ ਤੇ ਕੁਝ ਜਲ ਸੈਨੀਟੇਸ਼ਨ ਵਿਭਾਗ ਤੇ ਨਗਰ ਕੌਸਲ ਮਿਲ ਕੇ ਇਸ ਨੂੰ ਠੀਕ ਕਰਵਾਉਣਗੇ।