ਪੰਜਾਬ ਚੰਡੀਗੜ੍ਹ ਪੁਲਿਸ ਵੱਲੋਂ ਕੈਸ਼ੀਅਰ ਕਤਲ ਦੇ ਦੋਸ਼ੀਆਂ ਦਾ ਐਨਕਾਊਟਰ/ ਜੰਮੂ ਤੋਂ ਲਿਆਂਦੇ ਸਮੇਂ ਸੈਕਟਰ 25 ਨੇੜੇ ਭੱਜਣ ਦੀ ਕੋਸ਼ਿਸ਼/ ਮੁਲਜ਼ਮ ਜ਼ਖਮੀ ਹਾਲਤ ’ਚ ਹਸਪਤਾਲ ’ਚ ਦਾਖਲ By admin - June 18, 2026 0 1 Facebook Twitter Pinterest WhatsApp ਚੰਡੀਗੜ੍ਹ ਪੁਲਿਸ ਨੇ ਸੈਕਟਰ-11 ਵਿਖੇ ਕੈਸ਼ੀਅਰ ਦਾ ਕਤਲ ਕਰਨ ਵਾਲੇ ਮੁਲਜ਼ਮਾਂ ਦਾ ਐਨਕਾਊਟਰ ਕੀਤਾ ਹੈ। ਜਾਣਕਾਰੀ ਅਨੁਸਾਰ ਪੁਲਿਸ ਸੰਨੀ ਮਹਿਰਾ ਤੇ ਆਰੀਅਨ ਸ਼ਰਮਾ ਨਾਮ ਦੇ ਦੋਵੇਂ ਮੁਲਜ਼ਮਾਂ ਨੂੰ ਜੰਮੂ-ਕਸ਼ਮੀਰ ਤੋਂ ਕਾਬੂ ਕਰ ਕੇ ਚੰਡੀਗੜ੍ਹ ਲਿਆ ਰਹੀ ਸੀ ਕਿ ਸੈਕਟਰ-25 ਦੇ ਜੰਗਲ ਨੇੜੇ ਮੁਲਜ਼ਮਾਂ ਨੇ ਪੁਲਿਸ ਮੁਲਾਜ਼ਮ ਦਾ ਹਥਿਆਰ ਖੋਹ ਕੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਦੀ ਜਵਾਬੀ ਕਾਰਵਾਈ ਦੌਰਾਨ ਦੋਵੇਂ ਮੁਲਜ਼ਮ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਘਟਨਾ ਅੱਜ ਸਵੇਰੇ 5 ਤੋਂ 5:30 ਵਜੇ ਦੇ ਵਿਚਕਾਰ ਵਾਪਰੀ ਦੱਸੀ ਜਾ ਰਹੀ ਹੈ। ਪੁਲਿਸ ਟੀਮਾਂ ਮੌਕੇ ‘ਤੇ ਪਹੁੰਚੀਆਂ ਹਨ ਅਤੇ ਜਾਂਚ ਕਰ ਰਹੀਆਂ ਹਨ। ਮੁਕਾਬਲੇ ਦੌਰਾਨ ਹਮਲਾਵਰ ਸੰਨੀ ਮਹਿਰਾ ਨੂੰ ਦੋ ਗੋਲੀਆਂ ਲੱਗੀਆਂ ਅਤੇ ਦੂਜੇ ਦੋਸ਼ੀ ਆਰੀਅਨ ਨੂੰ ਇਕ ਗੋਲੀ ਲੱਗੀ। ਗੋਲੀਆਂ ਲੱਤਾਂ ਵਿਚ ਲੱਗੀਆਂ ਦੱਸੀਆਂ ਜਾ ਰਹੀਆਂ ਹਨ। ਸੂਤਰਾਂ ਮੁਤਾਬਕ ਮੁਲਜ਼ਮਾਂ ਨੂੰ ਚੰਡੀਗੜ੍ਹ ਪੁਲਿਸ ਲਿਜਾ ਰਹੀ ਸੀ ਕਿ ਸੈਕਟਰ 25 ਚਿਤਕਾਰਾ ਨੇੜਲੇ ਜੰਗਲੀ ਖੇਤਰ ਵਿਚੋਂ ਲੰਘਦੇ ਸਮੇਂ ਦੋਸ਼ੀਆਂ ਨੇ ਪੁਲਿਸ ਕਰਮਚਾਰੀ ਦੀ ਪਿਸਤੌਲ ਖੋਹ ਲਈ ਅਤੇ ਭੱਜਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਪੁਲਿਸ ‘ਤੇ ਦੋ ਗੋਲੀਆਂ ਵੀ ਚਲਾਈਆਂ। ਪੁਲਿਸ ਨੇ ਵੀ ਜਵਾਬੀ ਕਾਰਵਾਈ ਵਿਚ ਗੋਲੀਬਾਰੀ ਕੀਤੀ। ਘਟਨਾ ਵਿਚ ਦੋਵੇਂ ਦੋਸ਼ੀ ਜ਼ਖਮੀ ਹੋ ਗਏ। ਇਸ ਦੌਰਾਨ ਪੁਲਿਸ ਦੀ ਗੱਡੀ ਚਲਾ ਰਹੇ ਡਰਾਈਵਰ ਦੀ ਗਰਦਨ ‘ਤੇ ਸੱਟ ਲੱਗਣ ਦੀ ਗੱਲ ਵੀ ਸਾਹਮਣੇ ਆ ਰਹੀ ਹੈ।