ਅਕਾਲੀ ਦਲ ਦਾ ਵੀਡੀਓ ਮਾਮਲੇ ’ਚ ਪਲਟਵਾਰ/ ਸਰਕਾਰ ਵੱਲੋਂ ਕਰਵਾਈ ਜਾਂਚ ’ਤੇ ਚੁੱਕੇ ਸਵਾਲ/ ਮਾਮਲੇ ’ਤੇ ਲੀਪਾਪੋਚੀ ਕਰਨ ਦੇ ਲਾਏ ਇਲਜ਼ਾਮ

0
1

ਅਕਾਲੀ ਦਲ ਨੇ ਵੀਡੀਓ ਦੀ ਸਰਕਾਰੀ ਜਾਂਚ ਨੂੰ ਲੈ ਕੇ ਆਮ ਆਦਮੀ ਪਾਰਟੀ ਨੂੰ ਨਿਸ਼ਾਨੇ ਉਤੇ ਲਿਆ ਹੈ। ਪਾਰਟੀ ਦੀ ਸੀਨੀਅਰ ਆਗੂ ਤੇ ਬੁਲਾਰਾ ਅਰਸ਼ਦੀਪ ਕਲੇਰ ਨੇ ਕਿਹਾ ਕਿ ਸਰਕਾਰ ਮਾਮਲੇ ਨੂੰ ਲਿਪਾ-ਪੋਚੀ ਕਰਨ ਦੇ ਰਾਹ ਪਈ ਹੋਈ ਹੈ। ਉਨ੍ਹਾਂ ਕਿਹਾ ਕਿ ਜਿਹੜੀ ਜਾਂਚ 6 ਮਹੀਨਿਆਂ ਵਿਚ ਹੋਣੀ ਸੀ, ਸਰਕਾਰ ਨੇ ਉਸ ਦੀ ਰਿਪੋਰਟ ਹਰਿਆਣਾ ਦੀ ਇਕ ਨਿੱਜੀ ਲੈਬਾਰਟਰੀ ਤੋਂ 48 ਘੰਟਿਆਂ ਅੰਦਰ ਤਿਆਰ ਕਰਵਾ ਲਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਲੋਕਾਂ ਅੱਗੇ ਝੂਠ ਪਰੋਸਣ ਦੀ ਤਿਆਰੀ ਵਿਚ ਹੈ ਪਰ ਲੋਕਾਂ ਤੋਂ ਸੱਚਾਈ ਲੁਕਾਈ ਨਹੀਂ ਜਾ ਸਕੇਗੀ ਅਤੇ ਅਖੀਰ ਸੱਚਾਈ ਲੋਕਾਂ ਸਾਹਮਣੇ ਆ ਕੇ ਰਹੇਗੀ।

LEAVE A REPLY

Please enter your comment!
Please enter your name here