ਪੰਜਾਬ ਜੈਤੋ ਤੇ ਸਰਕਾਰੀ ਸਕੂਲ ਅੰਦਰ ਬੱਚਿਆਂ ਵੱਲੋਂ ਭੰਨਤੋੜ/ ਰੀਲਾਂ ਬਣਾਉਣ ਦੇ ਚੱਕਰ ’ਚ ਸਕੂਲ ਨੂੰ ਬਣਾਇਆ ਨਿਸ਼ਾਨਾ/ ਘਟਨਾ ਸੀਸੀਟੀਵੀ ਚ ਕੈਦ, 8 ਲੱਖ ਦੇ ਕਰੀਬ ਦਾ ਨੁਕਸਾਨ By admin - June 17, 2026 0 1 Facebook Twitter Pinterest WhatsApp ਫਰੀਦਕੋਟ ਅਧੀਨ ਆਉਂਦੇ ਜੈਤੋ ਦੇ ਸਕੂਲ ਅੰਦਰ 3 ਨਾਬਾਗਿਲ ਬੱਚਿਆਂ ਵੱਲੋਂ ਭੰਨਤੋੜ ਕਰਨ ਦੀ ਹੈਰਾਨ ਕਰਦੀ ਖਬਰ ਸਾਹਮਣੇ ਆਈ ਹੈ। ਇੱਥੇ ਬੰਦ ਪਏ ਸਕੂਲ ਦੀ ਕੰਧ ਟੱਪ ਕੇ ਅੰਦਰ ਦਾਖਲ ਹੋਏ ਇਨ੍ਹਾਂ ਬੱਚਿਆਂ ਨੇ ਸਾਮਾਨ ਤੋਂ ਇਲਾਵਾ ਵੈਨਾਂ ਤੇ ਸੀਸੀਟੀਵੀ ਕੈਮਰਿਆਂ ਦੀ ਬੂਰੀ ਤਰ੍ਹਾਂ ਭੰਨਤੋੜ ਕੀਤੀ। ਭੰਨਤੋੜ ਦੀ ਸਾਰੀ ਘਟਨਾ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ ਹੈ। ਸਕੂਲ ਪ੍ਰਿੰਸੀਪਲ ਮੁਤਾਬਕ ਬੱਚਿਆਂ ਨੇ ਇਹ ਹਰਕਤ ਰੀਲ ਬਣਾਉਣ ਦੇ ਚੱਕਰ ਵਿਚ ਕੀਤੀ ਹੈ, ਜਿਸ ਨਾਲ ਸਕੂਲ ਦਾ 8 ਲੱਖ ਦੇ ਕਰੀਬ ਦਾ ਨੁਕਸਾਨ ਹੋ ਗਿਆ ਹੈ। ਸੀਸੀਟੀਵੀ ਕੈਮਰਿਆਂ ਤੋਂ ਬੱਚਿਆਂ ਦੀ ਪਛਾਣ ਹੋ ਗਈ ਹੈ। ਸਕੂਲ ਪ੍ਰਿੰਸੀਪਲ ਅਨੁਸਾਰ ਇਹਨਾਂ ਵਿੱਚੋਂ ਇੱਕ ਬੱਚਾ ਦਸਵੀਂ ਪਾਸ ਕਰ ਕੇ ਗਿਆਰਵੀਂ ਕਲਾਸ ਵਿੱਚ ਦਾਖਿਲਾ ਲੈਣ ਵਾਲਾ ਸੀ ਅਤੇ ਇੱਕ ਬੱਚਾ ਨੌਵੀਂ ਕਲਾਸ ਦਾ ਦੱਸਿਆ ਜਾ ਰਿਹਾ ਜਦਕਿ ਤੀਸਰਾ ਬੱਚਾ ਬਾਹਰੋਂ ਸੀ। ਇਹਨਾਂ ਨੇ ਸਕੂਲ ਦੀ ਕੰਧ ਟੱਪ ਕੇ ਇਸ ਸਾਰੀ ਘਟਨਾਂ ਨੂੰ ਅੰਜਾਮ ਦਿੱਤਾ ਗਿਆ । ਸਕੂਲ ਵਿੱਚ ਲੱਗੇ ਸੀਸੀਟੀਵੀ ਕੈਮਰੇ . ਗਮਲੇ. ਅਤੇ ਸਕੂਲ ਦੇ ਸਾਰੇ ਸ਼ੀਸ਼ੇ ਤੋੜ ਦਿੱਤੇ ਗਏ ਤੇ ਸਕੂਲ ਦੀਆਂ ਵੈਨਾਂ ਨੂੰ ਵੀ ਬੁਰੀ ਤਰਾਂ ਨਾਲ ਤੋੜਿਆ ਗਿਆ ਜਿਸ ਦੀਆਂ ਤਸਵੀਰਾਂ ਸਕੂਲ ਅੰਦਰ ਲੱਗੇ ਸੀਸੀਟੀਵੀ ਕੈਮਰੇ ਚ ਕੈਦ ਹੋ ਗਈਆਂ ਅਤੇ ਜਿਸ ਤੋਂ ਸਾਫ ਹੈ ਕਿ ਇਹ ਰੀਲ ਬਣਾਉਣ ਦੇ ਚੱਕਰ ਵਿੱਚ ਹੀ ਇਹਨਾਂ ਵੱਲੋ ਐਨੀ ਵੱਡੀ ਘਟਨਾਂ ਨੂੰ ਅੰਜਾਮ ਦਿੱਤਾ ਗਿਆ।