ਪੰਜਾਬ ਬਟਾਲਾ ਦੇ ਵਿਧਾਇਕ ਸ਼ੈਰੀ ਕਲਸੀ ਪੂਰਾ ਕੀਤਾ ਵਾਅਦਾ/ ਵਾਰਡ-3 ਦੇ ਕੌਂਸਲਰ ਨੂੰ ਦਿੱਤਾ 1 ਕਰੋੜ ਦਾ ਚੈੱਕ/ ਵਾਰਡ ਦੇ ਬਹੁਪੱਖੀ ਵਿਕਾਸ ’ਤੇ ਖਰਚੀ ਜਾਵੇਗੀ ਰਕਮ By admin - June 17, 2026 0 2 Facebook Twitter Pinterest WhatsApp ਬਟਾਲਾ ਤੋਂ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਸ਼ਹਿਰ ਵਾਸੀਆਂ ਨਾਲ ਕੀਤਾ ਵਾਅਦਾ ਪੂਰਾ ਕਰ ਦਿੱਤਾ ਹੈ। ਵਿਧਾਇਕ ਕਲਸੀ ਨੇ ਨਗਰ ਕੌਂਸਲ ਚੋਣਾਂ ਦੌਰਾਨ ਜੇਤੂ ਰਹਿਣ ਵਾਲੇ ਉਮੀਦਵਾਰਾਂ ਦੇ ਵਾਰਡਾਂ ਨੂੰ ਵਿਕਾਸ ਕੰਮਾਂ ਲਈ ਇਕ ਕਰੋੜ ਦੇਣ ਦਾ ਐਲਾਨ ਕੀਤਾ ਸੀ, ਇਸੇ ਤਹਿਤ ਵਾਰਡ ਨੰਬਰ 3 ਦੇ ਨਵ-ਨਿਯੁਕਤ ਕੌਂਸਲਰ ਕਾਕੇ ਸ਼ਾਹ ਨੂੰ ਵਾਰਡ ਦੇ ਚਹੁਪੱਖੀ ਵਿਕਾਸ ਲਈ 1 ਕਰੋੜ ਰੁਪਏ ਦਾ ਚੈੱਕ ਭੇਂਟ ਕੀਤਾ ਹੈ। ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਉਨ੍ਹਾਂ ਨੇ ਵਾਰਡ ਵਾਸੀਆਂ ਨਾਲ ਕੀਤਾ ਵਾਅਦਾ ਪੂਰਾ ਕੀਤਾ ਹੈ।