ਜਲੰਧਰ ਵਾਸੀ ਪਰਿਵਾਰ ਨਾਲ ਹਿਮਾਚਲ ’ਚ ਹਾਦਸਾ/ ਕਾਰ ਖੱਡ ’ਚ ਡਿੱਗਣ ਨਾਲ 2 ਦੀ ਮੌਤ, 3 ਜ਼ਖਮੀ/ ਮਨੀਕਰਨ ਤੋਂ ਵਾਪਸ ਆਉਂਦਿਆਂ ਬੇਕਾਬੂ ਹੋ ਕੇ ਡਿੱਗੀ ਕਾਰ

0
1

ਜਲੰਧਰ ਨਾਲ ਸਬੰਧਤ ਪਰਿਵਾਰ ਨਾਲ ਹਿਮਾਚਲ ਪ੍ਰਦੇਸ਼ ਵਿਚ ਭਿਆਨਕ ਹਾਦਸਾ ਵਾਪਰਨ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਜਲੰਧਰ ਦੇ ਬਾਬਾ ਬੁੱਢਾ ਜੀ ਨਗਰ ਵਾਸੀ ਪਰਿਵਾਰ ਮਨੀਕਰਨ ਸਾਹਿਬ ਤੋਂ ਵਾਪਸ ਪਰਤ ਰਿਹਾ ਸੀ ਕਿ ਉਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਡੂੱਘੀ ਖੱਡ ਵਿਚ ਡਿੱਗ ਪਈ ਜਿਸ ਨਾਲ ਪਰਿਵਾਰ ਦੇ ਦੋ ਜੀਆਂ ਦੀ ਮੌਤ ਹੋ ਗਈ ਜਦਕਿ ਤਿੰਨ ਗੰਭੀਰ ਜ਼ਖਮੀ ਹੋ ਗਏ।  ਮ੍ਰਿਤਕਾਂ ਦੀ ਪਛਾਣ 45 ਸਾਲਾ ਪਰਮਿੰਦਰ ਅਤੇ 19 ਸਾਲਾ ਨਿਧੀ ਵਜੋਂ ਹੋਈ ਹੈ। ਘਟਨਾ ਦੀ ਖਬਰ ਪਹੁੰਚਣ ਬਾਅਦ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਗੁਆਂਢੀਆਂ ਨੇ ਕਿਹਾ ਕਿ ਪਰਿਵਾਰ ਬਹੁਤ ਵਧੀਆ ਪਰਿਵਾਰ ਸੀ ਪਰ ਉਨ੍ਹਾਂ ਨੂੰ ਇਸ ਤਰ੍ਹਾਂ ਦਾ ਦੁਖਦਾਈ ਹਾਦਸਾ ਵਾਪਰਨ ਦਾ ਅੰਦਾਜ਼ਾ ਨਹੀਂ ਸੀ। ਗੁਆਂਢੀਆਂ ਨੇ ਕਿਹਾ ਕਿ ਪਰਮਿੰਦਰ ਸਿੰਘ ਇੱਕ ਨਿੱਜੀ ਬੀਮਾ ਕੰਪਨੀ ਵਿੱਚ ਕੰਮ ਕਰਦਾ ਸੀ, ਅਤੇ ਉਸਦੀ ਪਤਨੀ ਘਰ ਵਿੱਚ ਬਿਊਟੀ ਪਾਰਲਰ ਚਲਾਉਂਦੀ ਸੀ। ਉਨ੍ਹਾਂ ਦੀ ਧੀ ਪੜ੍ਹਾਈ ਦੌਰਾਨ ਬਿਊਟੀ ਪਾਰਲਰ ਵਿੱਚ ਆਪਣੀ ਮਾਂ ਦੀ ਮਦਦ ਕਰਦੀ ਸੀ। ਪਰਮਿੰਦਰ ਇੱਕ ਦਿਨ ਪਹਿਲਾਂ ਆਪਣੇ ਪਰਿਵਾਰ ਨਾਲ ਹਿਮਾਚਲ ਪ੍ਰਦੇਸ਼ ਗਿਆ ਸੀ, ਜਦੋਂ ਕੁੱਲੂ ਦੀ ਮਨੀਕਰਨ ਵੈਲੀ ਦੇ ਸਰਸਾਰੀ ਵਿੱਚ ਉਨ੍ਹਾਂ ਦੀ ਕਾਰ ਖੱਡ ਵਿੱਚ ਡਿੱਗ ਗਈ। ਕਾਰ ਦੇ ਖੱਡ ਵਿੱਚ ਡਿੱਗਣ ਨਾਲ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਗੰਭੀਰ ਜ਼ਖਮੀ ਹੋ ਗਏ।

LEAVE A REPLY

Please enter your comment!
Please enter your name here