ਪੰਜਾਬ ਬਟਾਲਾ ’ਚ 11 ਘੰਟਿਆਂ ਦੌਰਾਨ ਦੂਜੀ ਵਾਰ ਚੱਲੀ ਗੋਲੀ/ ਗੁਰਦਾਸਪੁਰ ਤੇ ਵਾਪਰੀ ਘਟਨਾ ਚ ਦੋ ਨੌਜਵਾਨ ਜ਼ਖਮੀ/ ਮੋਟਰ ਸਾਇਕਲ ਸਵਾਰ ਗੋਲੀਆਂ ਚਲਾ ਕੇ ਫਰਾਰ By admin - June 6, 2026 0 1 Facebook Twitter Pinterest WhatsApp ਬਟਾਲਾ ਸ਼ਹਿਰ ਅੰਦਰ ਗੋਲੀਬਾਰੀ ਦੀਆਂ ਘਟਨਾਵਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਪਿਛਲੇ 11 ਘੰਟਿਆਂ ਦੌਰਾਨ ਗੋਲੀਬਾਰੀ ਦੀ ਦੂਜੀ ਘਟਨਾ ਵਾਪਰ ਗਈ ਹੈ, ਜਿਸ ਕਾਰਨ ਲੋਕਾਂ ਅੰਦਰ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਤਾਜ਼ਾ ਘਟਨਾ ਸ਼ਹਿਰ ਗੁਰਦਾਸਪੁਰ ਰੋਡ ਤੋਂ ਸਾਹਮਣੇ ਆਈ ਹੈ, ਜਿੱਥੇ ਮੋਟਰਸਾਇਕਲ ਸਵਾਰਾਂ ਵੱਲੋ ਚਲਾਈ ਗੋਲੀ ਨਾਲ 2 ਨੌਜਵਾਨ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ 16 ਸਾਲਾ ਸਾਹਿਲ ਆਪਣੇ ਸਾਥੀ ਅਸ਼ੀਸ਼ ਮਸੀਹ ਨਾਲ ਆਪਣੇ ਪਿੰਡ ਗਿਲਾਂਵਾਲੀ ਪਰਤ ਰਹੇ ਸੀ ਕਿ ਰਸਤੇ ਵਿਚ ਬਾਈਕ ਸਵਾਰਾਂ ਨੇ ਗੋਲੀਆਂ ਚਲਾ ਦਿੱਤੀਆਂ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।