ਲੁਧਿਆਣਾ ਰੇਲਵੇ ਸਟੇਸ਼ਨ ’ਤੇ ਵੱਡਾ ਹਾਦਸਾ/ ਟੁੱਟ ਕੇ ਡਿੱਗਿਆ ਡੱਬੇ ਦੇ ਟਾਇਲਟ ਦਾ ਇਕ ਹਿੱਸਾ/ ਰੇਲਵੇ ਦੀ ਵੱਡੀ ਲਾਪਰਵਾਹੀ ਆਈ ਸਾਹਮਣੇ

0
1

ਲੁਧਿਆਣਾ ਦੇ ਰੇਲਵੇ ਸਟੇਸ਼ਨ ਅੱਜ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦੋਂ ਦਿੱਲੀ ਤੋਂ ਸ਼੍ਰੀ ਵੈਸ਼ਨੋ ਦੇਵੀ ਜਾਣ ਵਾਲੀ ਇੱਕ ਸਪੈਸ਼ਲ ਰੇਲਗੱਡੀ ਦੇ ਬਾਥਰੂਮ ਦੇ ਨੇੜੇ ਡੱਬੇ ਦਾ ਇਕ ਹਿੱਸਾ ਟੁੱਟ ਕੇ ਡਿੱਗ ਗਿਆ। ਹਾਲਾਂਕਿ ਇਸ ਘਟਨਾ ਨਾਲ ਵੱਡਾ ਹਾਦਸਾ ਟਲ ਗਿਆ ਪਰ ਇਸ ਨਾਲ ਰੇਲਵੇ ਦੀ ਵੱਡੀ ਲਾਪ੍ਰਵਾਹੀ ਸਾਹਮਣੇ ਆਈ ਹੈ। ਜੇਕਰ ਘਟਨਾ ਵੇਲੇ ਬਾਥਰੂਮ ਨੇੜੇ ਕੋਈ ਯਾਤਰੀ ਹੁੰਦਾ ਤਾਂ ਜਾਨੀ ਨੁਕਸਾਨ ਹੋ ਸਕਦਾ ਸੀ। ਇਸ ਤੋਂ ਪਹਿਲਾਂ ਡੱਬੇ ਵਿਚ ਧਮਾਕਾ ਹੋਣ ਦੀਆਂ ਖਬਰਾਂ ਵੀ ਫੈਲੀਆਂ ਸਨ, ਜਿਨ੍ਹਾਂ ਦੀ ਕੋਈ ਪੁਸ਼ਟੀ ਨਹੀਂ ਹੋਈ। ਘਟਨਾ ਤੋਂ ਬਾਅਦ ਰੇਲ ਗੱਡੀ ਕਾਫੀ ਸਮਾਂ ਰੇਲਵੇ ਸਟੇਸ਼ਨ ਤੇ ਖੜ੍ਹੀ ਰਹੀ।
ਖਬਰਾਂ ਮੁਤਾਬਕ ਜਿਵੇਂ ਹੀ ਟ੍ਰੇਨ ਚੱਲਣ ਲੱਗੀ ਤਾਂ ਦੋ ਡੱਬਿਆਂ ਨੂੰ ਜੋੜਨ ਵਾਲਾ ਕਪਲਰ ਟੁੱਟ ਗਿਆ। ਇਸ ਦੌਰਾਨ ਸਲੀਪਰ ਕੋਚ ਵਿੱਚ ਟਾਇਲਟ ਇੱਕ ਧਮਾਕੇ ਦੀ ਆਵਾਜ਼ ਨਾਲ ਟੁੱਟ ਗਿਆ ਅਤੇ ਦੋਵੇਂ ਡੱਬੇ ਵੱਖ-ਵੱਖ ਹੋ ਗਏ। ਧਮਾਕੇ ਦੀ ਆਵਾਜ਼ ਨਾਲ ਯਾਤਰੀਆਂ ਵਿੱਚ ਦਹਿਸ਼ਤ ਫੈਲ ਗਈ। ਘਟਨਾ ਵੇਲੇ ਰੇਲਗੱਡੀ ਲੁਧਿਆਣਾ ਤੋਂ ਰਵਾਨਾ ਹੋਣ ਵਾਲੀ ਸੀ। ਨਵੀਂ ਦਿੱਲੀ-ਸ਼੍ਰੀ ਵੈਸ਼ਨੋ ਦੇਵੀ ਕਟੜਾ ਸਪੈਸ਼ਲ ਨਵੀਂ ਦਿੱਲੀ ਤੋਂ ਵੈਸ਼ਨੋ ਦੇਵੀ ਜਾ ਰਹੀ ਸੀ। ਹਾਦਸੇ ਦੀ ਸੂਚਨਾ ਮਿਲਦੇ ਹੀ ਰੇਲਵੇ ਸੁਰੱਖਿਆ ਬਲ ਅਤੇ ਸਥਾਨਕ ਪੁਲਿਸ ਸਟੇਸ਼ਨ ‘ਤੇ ਪਹੁੰਚ ਗਈ। ਘਟਨਾ ਸਥਾਨ ਤੇ ਪਹੁੰਚੇ ਰੇਲਵੇ ਅਧਿਕਾਰੀਆਂ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here