ਪੰਜਾਬ ਸੁਖਪਾਲ ਖਹਿਰਾ ਦਾ ਝਾੜੂ ਦੀ ਬੇਅਦਬੀ ਨੂੰ ਲੈ ਕੇ ਤੰਜ਼/ ਕਾਂਗਰਸੀ ਵਰਕਰ ਖਿਲਾਫ਼ ਕਾਰਵਾਈ ’ਤੇ ਚੁੱਕੇ ਸਵਾਲ/ ਲਾਈਵ ਹੋ ਕੇ ਤੀਲਾ ਤੀਲਾ ਕੀਤਾ ਝਾੜੂ By admin - June 3, 2026 0 1 Facebook Twitter Pinterest WhatsApp ਕਾਂਗਰਸੀ ਆਗੂ ਸੁਖਪਾਲ ਖਹਿਰਾ ਨੇ ਝਾੜੂ ਦੀ ਬੇਅਦਬੀ ਮਾਮਲੇ ਵਿਚ ਕਾਂਗਰਸੀ ਵਰਕਰ ਖਿਲਾਫ ਕੀਤੀ ਕਾਰਵਾਈ ਨੂੰ ਲੈ ਕੇ ਸਰਕਾਰ ਨੂੰ ਘੇਰਿਆ ਹੈ। ਇਸ ਸਬੰਧੀ ਬਿਆਨ ਜਾਰੀ ਕਰਦਿਆਂ ਸੁਖਪਾਲ ਖਹਿਰਾ ਨੇ ਕਿਹਾ ਕਿ ਸਰਕਾਰ ਨੇ ਝਾੜੂ ਦੀ ਬੇਅਦਬੀ ਦੇ ਦੋਸ਼ਾਂ ਤਹਿਤ ਕਾਂਗਰਸ ਵਰਕਰ ਨੂੰ ਜੇਲ੍ਹ ਭੇਜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਤਾਂ ਫੜ ਨਹੀਂ ਸਕੀ ਪਰ ਝਾੜੂ ਦੀ ਬੇਅਦਬੀ ਦੇ ਦੋਸ਼ਾਂ ਤਹਿਤ ਤੁਰੰਤ ਕਾਰਵਾਈ ਕਰ ਦਿੱਤੀ ਹੈ।