ਪੰਜਾਬ ਜਲੰਧਰ ਈਡੀ ਦਫਤਰ ਪਹੁੰਚੇ ਵਿਧਾਇਕ ਰਮਨ ਅਰੋੜਾ/ ਸਾਢੇ 8 ਘੰਟਿਆਂ ਤਕ ਕੀਤੀ ਗਈ ਪੁਛਗਿੱਛ/ ਮੀਡੀਆ ਨਾਲ ਗੱਲਬਾਤ ਤੋਂ ਵੱਟਿਆ ਟਾਲਾ By admin - June 3, 2026 0 1 Facebook Twitter Pinterest WhatsApp ਜਲੰਧਰ ਸੈਂਟਰਲ ਤੋਂ ਵਿਧਾਇਕ ਰਮਨ ਅਰੋੜਾ ਦੀਆਂ ਮੁਸ਼ਕਲਾਂ ਵਧਣਾ ਲਗਾਤਾਰ ਜਾਰੀ ਹੈ। ਬੀਤੇ ਦਿਨ ਉਹ ਸਵੇਰੇਸਾਰ ਦਸਤਾਵੇਜ਼ਾਂ ਸਮੇਤ ਈਡੀ ਦਫਤਰ ਪਹੁੰਚੇ ਜਿੱਥੇ ਉਨ੍ਹਾਂ ਸਾਰਾ ਦਿਨ ਪੁੱਛਗਿੱਛ ਕੀਤੀ ਗਈ। ਸਾਢੇ-8 ਘੰਟੇ ਈਡੀ ਦਫਤਰ ਰਹਿਣ ਤੋਂ ਬਾਅਦ ਸ਼ਾਮ ਸਾਢੇ-7 ਵਜੇ ਦਫਤਰ ਤੋਂ ਬਾਹਰ ਆਏ। ਇਸ ਦੌਰਾਨ ਉਨ੍ਹਾਂ ਨੇ ਮੀਡੀਆ ਦੇ ਸਵਾਲਾਂ ਦਾ ਜਵਾਬ ਦੇਣ ਤੋਂ ਟਾਲਾ ਵੱਟੀ ਰੱਖਿਆ। ਜ਼ਿਕਰਯੋਗ ਹੈ ਕਿ ਅਰੋੜਾ ਇਸ ਸਮੇਂ ਪੰਜਾਬ ਵਿਜੀਲੈਂਸ ਬਿਊਰੋ ਦੁਆਰਾ ਦਾਇਰ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਜ਼ਮਾਨਤ ‘ਤੇ ਹਨ। ਈਡੀ ਨੇ ਇਸ ਮਾਮਲੇ ਵਿੱਚ ਦਰਜ ਐਫਆਈਆਰ ਦੇ ਆਧਾਰ ‘ਤੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਦੇ ਹਿੱਸੇ ਵਜੋਂ, ਈਡੀ ਨੇ ਵਿਧਾਇਕ ਨੂੰ ਨੋਟਿਸ ਜਾਰੀ ਕਰਕੇ ਕੁਝ ਦਸਤਾਵੇਜ਼ ਪੇਸ਼ ਕਰਨ ਲਈ ਕਿਹਾ ਗਿਆ ਸੀ। ਇਸ ਸਬੰਧੀ ਉਹ ਬੀਤੇ ਦਿਨ ਈਡੀ ਦਫ਼ਤਰ ਪਹੁੰਚੇ, ਜਿੱਥੇ ਅਧਿਕਾਰੀਆਂ ਨੇ ਉਨ੍ਹਾਂ ਤੋਂ ਕਈ ਘੰਟੇ ਪੁੱਛਗਿੱਛ ਕੀਤੀ। ਹਾਲਾਂਕਿ, ਪੁੱਛਗਿੱਛ ਤੋਂ ਬਾਅਦ, ਵਿਧਾਇਕ ਅਰੋੜਾ ਨੇ ਜਾਂਚ ਨਾਲ ਸਬੰਧਤ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ। ਈਡੀ ਨੇ ਪੁੱਛਗਿੱਛ ਸੰਬੰਧੀ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ।