ਪੰਜਾਬ ਗੁਰਦਾਸਪੁਰ ਪੁਲਿਸ ਵੱਲੋਂ ਹਸਪਤਾਲ ਹਮਲੇ ਦਾ ਮੁਲਜ਼ਮ ਕਾਬੂ/ ਗਰਨੇਡ ਸੁੱਟਣ ਵਾਲਾ ਤਰਨ ਤਾਰਨ ਤੋਂ ਗ੍ਰਿਫਤਾਰ/ ਨਿੱਜੀ ਹਸਪਤਾਲ ’ਤੇ ਸੁੱਟਿਆ ਸੀ ਗਰਨੇਡ By admin - June 3, 2026 0 2 Facebook Twitter Pinterest WhatsApp ਗੁਰਦਾਸਪੁਰ ਪੁਲਿਸ ਨੇ ਹਲਕਾ ਕਲਾਨੌਰ ਦੇ ਨਿੱਜੀ ਹਸਪਤਾਪ ਤੇ ਗਰਨੇਡ ਸੁੱਟਣ ਵਾਲੇ ਮੁਲਜ਼ਮ ਨੂੰ ਘਟਨਾ ਤੋਂ ਮਹਿਜ਼ 6 ਘੰਟਿਆਂ ਅੰਦਰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤਾ ਹੈ। ਗੁਰਦਾਸਪੁਰ ਪੁਲਿਸ ਅਤੇ ਕਾਊਂਟਰ ਇੰਟੈਲੀਜੈਂਸ ਵਿੰਗ ਨੇ ਘਟਨਾ ਨੂੰ ਮਹਿਜ ਛੇ ਘੰਟਿਆਂ ਦੇ ਅੰਦਰ ਹੱਲ ਕਰ ਲਿਆ ਹੈ। ਕਾਬੂ ਕੀਤੇ ਦੋਸ਼ੀ ਦੀ ਪਛਾਣ ਧਰਮਿੰਦਰ ਸਿੰਘ ਉਰਫ ਭਿੰਡੀ ਵਾਸੀ ਪਿੰਡ ਅਗਵਾਨ ਵਜੋਂ ਹੋਈ ਹੈ। ਮੁਢਲੀ ਜਾਂਚ ਦੌਰਾਨ ਘਟਨਾ ਵਿਚ ਇਕ ਵਿਦੇਸ਼ੀ ਹੈਂਡਲਰ ਦੀ ਸ਼ਮੂਲੀਅਤ ਦਾ ਖੁਲਾਸਾ ਹੋਇਆ ਹੈ। ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ, ਅਤੇ ਹਮਲੇ ਦੇ ਪਿੱਛੇ ਪੂਰੇ ਨੈੱਟਵਰਕ ਦੀ ਪਛਾਣ ਕਰਨ ਅਤੇ ਉਸ ਦੇ ਅਗਲੇਰੇ ਅਤੇ ਪਿੱਛੇ ਦੋਵਾਂ ਲਿੰਕਾਂ ਦੀ ਜਾਂਚ ਕੀਤੀ ਜਾ ਰਹੀ ਹੈ। ਸੀਆਰਪੀ ਗੁਰਦਾਸਪੁਰ ਨੇ ਕਿਹਾ ਕਿ ਪੰਜਾਬ ਪੁਲਿਸ ਸੂਬੇ ਭਰ ਵਿੱਚ ਅੱਤਵਾਦੀ ਨੈੱਟਵਰਕ ਨੂੰ ਖਤਮ ਕਰਨ ਅਤੇ ਸ਼ਾਂਤੀ, ਸੁਰੱਖਿਆ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਅਮਨ ਕਾਨੂੰਨ ਨੂੰ ਨੁਕਸਾਨ ਪਹੁੰਚਾਉਣ ਵਾਲੇ ਅਨਸਰਾਂ ਨਾਲ ਸਖਤੀ ਨਾਲ ਨਜਿੱਠਿਆ ਜਾਵੇਗਾ।