ਮੰਡੀ ਗੋਬਿੰਦਗੜ੍ਹ ’ਚ ਮੰਦਰ ਅੰਦਰ ਲੁੱਟ ਦੀ ਕੋਸ਼ਿਸ਼/ ਪੁਜਾਰੀ ਦੀ ਬਹਾਦਰੀ ਕਾਰਨ ਟਲੀ ਵਾਰਦਾਤ/ ਰੌਲਾ ਪਾਉਣ ’ਤੇ ਲੁਟੇਰਾ ਮੌਕੇ ਤੋਂ ਫਰਾਰ

0
1

ਮੰਡੀ ਗੋਬਿੰਦਗੜ੍ਹ ਦੇ ਰਾਮ ਮੰਦਿਰ ਦੇ ਪੁਜਾਰੀ ਨਾਲ ਲੁੱਟ-ਖੋਹ ਦੀ ਕੋਸ਼ਿਸ਼ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਇੱਕ ਅਣਪਛਾਤੇ ਲੁਟੇਰੇ ਨੇ ਮੰਦਿਰ ਵਿੱਚ ਦਾਖਲ ਹੋ ਕੇ ਪੁਜਾਰੀ ’ਤੇ ਹਮਲਾ ਕਰ ਕੇ ਪੈਸੇ ਤੇ ਕੀਮਤੀ ਸਾਮਾਨ ਖੋਹਣ ਦੀ ਕੋਸ਼ਿਸ਼ ਕੀਤੀ ਪਰ ਪੁਜਾਰੀ ਨੇ ਬਹਾਦਰੀ ਦਿਖਾਉਂਦੇ ਹੋਏ ਲੁਟੇਰਾ ਦਾ ਮੁਕਾਬਲਾ ਕਰਦਿਆਂ ਰੌਲਾ ਪਾ ਦਿੱਤਾ, ਜਿਸ ਤੋਂ ਬਾਅਦ ਲੁਟੇਰਾ ਮੌਕੇ ਤੇ ਫਰਾਰ ਹੋ ਗਿਆ। ਸਾਰੀ ਘਟਨਾ ਮੰਦਰ ਅੰਦਰ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ, ਜਿਸ ਵਿਚ ਹਮਲਾਵਰ ਪੁਜਾਰੀ ਨਾਲ ਹੱਥੋਂਪਾਈ ਕਰਦਾ ਦਿਖਾਈ ਦੇ ਰਿਹਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

LEAVE A REPLY

Please enter your comment!
Please enter your name here