ਗੁਰਦਾਸਪੁਰ ਜਿਲ੍ਹੇ ਦਾ ਜੂਡੋ ਖਿਡਾਰੀ ਨੇ ਚਮਕਾਇਆ ਨਾਮ/ ਕੋਮਨਵੈਲਥ ਖੇਡਾਂ ਲਈ ਹੋਈ ਸਿਲੈਕਸ਼ਨ/ ਪੰਜਾਬ ਸਰਕਾਰ ਤੋਂ ਮਿਲਿਆ ਮਹਾਰਾਜਾ ਰਣਜੀਤ ਐਵਾਰਡ

0
1

ਗੁਰਦਾਸਪੁਰ ਦੇ ਸ਼ਹੀਦ ਭਗਤ ਸਿੰਘ ਜੂਡੋ ਕਲੱਬ ਤੋਂ ਟਰੈਨਿੰਗ ਲੈਣ ਵਾਲੇ ਜੂਡੋ ਖਿਡਾਰੀ ਕਰਨਜੀਤ ਸਿੰਘ ਨੇ ਆਪਣੀਆਂ ਪ੍ਰਾਪਤੀਆਂ ਨਾਲ ਜਿਲ੍ਹੇ ਦਾ ਨਾਮ ਚਮਕਾਇਆ ਹੈ। ਪੰਜਾਬ ਪੁਲਿਸ ਵਿਚ ਏਐਸਆਈ ਵਜੋਂ ਤੈਨਾਤ ਕਰਨਜੀਤ ਸਿੰਘ ਨੇ ਚਾਰ ਵਾਰ ਨੈਸ਼ਨਲ ਚੈਂਪੀਅਨ ਹੋਣ ਦਾ ਮਾਣ ਹਾਸਲ ਕੀਤਾ ਹੈ। ਉਸ ਦੀਆਂ ਖੇਡ ਪ੍ਰਾਪਤੀਆਂ ਨੂੰ ਵੇਖਦਿਆਂ ਪੰਜਾਬ ਸਰਕਾਰ ਨੇ ਉਸ ਨੂੰ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨਤ ਕੀਤਾ ਗਿਆ। ਨਵੀਆਂ ਪ੍ਰਾਪਤੀਆਂ ਤੋਂ ਬਾਅਦ ਕਰਨਜੀਤ ਸਿੰਘ ਸ਼ਹੀਦ ਭਗਤ ਸਿੰਘ ਜੂਡੋ ਕਲੱਬ ਵਿਖੇ ਪਹੁੰਚੇ, ਜਿੱਥੇ ਉਸ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ। ਇਸ ਦੌਰਾਨ ਜੂਡੋ ਖਿਡਾਰੀਆਂ ਵੱਲੋਂ ਉਸ ਦਾ ਅਤੇ ਉਸਦੇ ਮਾਤਾ ਪਿਤਾ ਦਾ ਮੂੰਹ ਮਿੱਠਾ ਵੀ ਕਰਵਾਇਆ ਗਿਆ।
ਦੱਸਣਯੋਗ ਹੈ ਕਿ ਸ਼ਹੀਦ ਭਗਤ ਸਿੰਘ ਜੂਡੋ ਕਲੱਬ ਗੁਰਦਾਸਪੁਰ ਨੇ ਬਹੁਤ ਸਾਰੇ ਨੈਸ਼ਨਲ ਅਤੇ ਇੰਟਰਨੈਸ਼ਨਲ ਜੂਡੋ ਖਿਡਾਰੀ ਪੈਦਾ ਕੀਤੇ ਹਨ ਜੋ ਪੁਲਿਸ ਅਤੇ ਵੱਖ-ਵੱਖ ਵਿਭਾਗਾਂ ਵਿੱਚ ਉੱਚ ਅਧਿਕਾਰੀਆਂ ਦੇ ਤੌਰ ਤੇ ਵੀ ਸੇਵਾਵਾਂ ਨਿਭਾ ਰਹੇ ਹਨ। ਇਹਨਾਂ ਵਿੱਚੋਂ ਹੀ ਇੱਕ ਖਿਡਾਰੀ ਹੈ ਕਰਨਜੀਤ ਸਿੰਘ ਮਾਨ ਜੋ ਪੰਜ ਵਾਰ ਨੈਸ਼ਨਲ ਚੈਂਪੀਅਨ ਰਹਿ ਚੁੱਕਿਆ ਹੈ ਅਤੇ ਦਰਜਨਾਂ ਗੋਲਡ ਮੈਡਲ ਹੁਣ ਤੱਕ ਦੇ ਕੈਰੀਅਰ ਵਿੱਚ ਹਾਸਲ ਕਰ ਚੁੱਕਿਆ ਹੈ।
ਉਸ ਦੇ ਪ੍ਰਾਪਤੀਆਂ ਨੂੰ ਦੇਖਦੇ ਹੋਏ 2016 ਵਿੱਚ ਉਸ ਨੂੰ ਪੰਜਾਬ ਪੁਲਿਸ ਵਿੱਚ ਬਤੌਰ ਕਾਂਸਟੇਬਲ ਭਰਤੀ ਕੀਤਾ ਗਿਆ ਸੀ ।ਜਿੱਦਾਂ ਜਿੱਦਾਂ ਉਹ ਜੁੱਡੋ ਵਿੱਚ ਪ੍ਰਾਪਤੀਆਂ ਕਰਦਾ ਰਿਹਾ ਉਦਾਂ ਉਦਾਂ ਉਸ ਦੀ ਤਰੱਕੀ ਹੁੰਦੀ ਗਈ ਤੇ ਹੁਣ ਉਹ ਏਐਸਆਈ ਦੇ ਅਹੁਦੇ ਤੇ ਤੈਨਾਤ ਹੈ। ਕਰਨਜੀਤ ਸਿੰਘ ਦੀ ਤਾਜਾ ਪ੍ਰਾਪਤੀ ਇਹ ਹੈ ਕਿ ਉਸਦੀ ਸਿਲੈਕਸ਼ਨ ਕਾਮਨ ਵੈਲਥ ਖੇਡਾਂ ਵਿੱਚ ਹੋਈ ਹੈ ਅਤੇ ਉਹ ਇਥੋਂ ਵੀ ਗੋਲਡ ਮੈਡਲ ਹਾਸਲ ਕਰਨ ਲਈ ਮਿਹਨਤ ਕਰ ਰਿਹਾ ਹੈ।

LEAVE A REPLY

Please enter your comment!
Please enter your name here