ਪੰਜਾਬ ਸੰਗਰੂਰ ’ਚ ਝੁੱਗੀਆਂ ’ਚ ਰਹਿੰਦੀ ਸੰਨੋਂ ਨੇ ਜਿੱਤੀ ਚੋਣ/ ਮਜ਼ਦੂਰੀ ਕਰਨ ਵਾਲੇ ਪਰਿਵਾਰ ਦੀ ਨੂੰਹ ਹੈ ਸੰਨੋਂ/ ਜਿੱਤ ਤੋਂ ਬਾਦ ਜੋਗੀ ਭਾਈਚਾਰੇ ਅੰਦਰ ਖੁਸ਼ੀ ਲਹਿਰ By admin - June 1, 2026 0 1 Facebook Twitter Pinterest WhatsApp ਸੰਗਰੂਰ ਦੇ ਹਲਕਾ ਲੌਂਗੋਵਾਲ ਦੀਆਂ ਨਗਰ ਕੌਂਸਲ ਚੋਣਾਂ ਵਿਚ ਝੁੱਗੀਆਂ ਵਿਚ ਰਹਿਣ ਵਾਲੀ ਸੰਨੋਂ ਨੇ ਜਿੱਤ ਦਰਜ ਕੀਤੀ ਹੈ। ਉਸ ਨੇ 240 ਵੋਟਾਂ ਹਾਸਲ ਕਰ ਕੇ ਨਗਰ ਕੌਂਸਲ ਦੀ ਮੈਂਬਰੀ ਹਾਸਲ ਕੀਤੀ ਹੈ। ਉਸ ਨੇ ਚੋਣ ਪ੍ਰਚਾਰ ਦੌਰਾਨ ਗਲੀਆਂ, ਨਾਲੀਆਂ ਅਤੇ ਬੁਨਿਆਦੀ ਸਹੂਲਤਾਂ ਸੁਧਾਰਨ ਦੇ ਵਾਅਦਾ ਕੀਤਾ, ਜਿਸ ਤੋਂ ਪ੍ਰਭਾਵਿਤ ਹੋ ਕੇ ਲੋਕਾਂ ਨੇ ਉਸ ਨੂੰ ਵੋਟਾਂ ਪਾਈਆ। ਜੋਗੀ ਭਾਈਚਾਰੇ ਨਾਲ ਸਬੰਧਤ ਸੰਨੋਂ ਦੀ ਜਿੱਤ ਤੋਂ ਬਾਦ ਭਾਈਚਾਰੇ ਅੰਦਰ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਸੰਨੋ ਨੇ ਜਿੱਤ ਦਾ ਸਿਹਰਾ ਪਰਿਵਾਰ, ਖਾਸ ਕਰ ਕੇ ਆਪਣੇ ਪਤੀ ਅਤੇ ਵਾਰਡ ਦੇ ਲੋਕਾਂ ਨੂੰ ਦਿੱਤਾ ਹੈ। ਉਸ ਨੇ ਕਿਹਾ ਕਿ ਲੋਕਾਂ ਦੇ ਪਿਆਰ ਅਤੇ ਹੌਸਲੇ ਨੇ ਹੀ ਉਸਨੂੰ ਚੋਣ ਮੈਦਾਨ ਵਿੱਚ ਕਾਮਯਾਬੀ ਦਿਵਾਈ ਹੈ। ਵਿਕਾਸ ਦੇ ਸੁਪਨਿਆਂ ਨਾਲ ਨਵੀਂ ਸ਼ੁਰੂਆਤ ਜਿੱਤ ਤੋਂ ਬਾਅਦ ਸੰਨੋ ਨੇ ਵਾਰਡ ਦੇ ਵਿਕਾਸ ਨੂੰ ਪਹਿਲ ਦੇਣ ਦਾ ਭਰੋਸਾ ਦਿੱਤਾ ਹੈ। ਉਸ ਨੇ ਕਿਹਾ ਕਿ ਲੋਕਾਂ ਨੇ ਜਿਸ ਵਿਸ਼ਵਾਸ਼ ਨਾਲ ਮੈਨੂੰ ਵੋਟਾਂ ਪਾਈਆਂ ਨੇ, ਮੈਂ ਉਸ ਤੇ ਖਰਾ ਉਤਰਨ ਦੀ ਕੋਸ਼ਿਸ਼ ਕਰਾਂਗੀ।