ਪੰਜਾਬ ਸੰਗਰੂਰ ਦੀਆਂ ਲਿੰਕ ਸੜਕਾਂ ਦੀ ਬਦਲੀ ਨੁਹਾਰ/ ਖਜਾਨਾ ਮੰਤਰੀ ਹਰਪਾਲ ਚੀਮਾ ਨੇ ਕੀਤਾ ਉਦਘਾਟਨ/ ਸਥਾਨਕ ਵਾਸੀਆਂ ਨੇ ਸਰਕਾਰ ਦਾ ਕੀਤਾ ਧੰਨਵਾਦ By admin - June 1, 2026 0 2 Facebook Twitter Pinterest WhatsApp ਪੰਜਾਬ ਸਰਕਾਰ ਵੱਲੋਂ ਪੇਂਡੂ ਖੇਤਰਾਂ ਦੀਆਂ ਸੜਕਾਂ ਦੀ ਹਾਲਤ ਸੁਧਾਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਸੇ ਤਹਿਤ ਇਸੇ ਤਹਿਤ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਸੰਗਰੂਰ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਨੂੰ ਜੋੜਨ ਵਾਲੀਆਂ ਸੜਕਾਂ ਦਾ ਉਦਘਾਟਨ ਕੀਤਾ। ਇਨ੍ਹਾਂ ਸੜਕਾਂ ਦੇ ਬਣਨ ਨਾਲ ਆਸ-ਪਾਸ ਦੇ ਕਈ ਪਿੰਡਾਂ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਆਵਾਜਾਈ ਹੋਰ ਸੁਖਾਲੀ ਹੋ ਜਾਵੇਗੀ। ਪਿੰਡ ਵਾਸੀਆਂ ਨੇ ਇਸ ਕੰਮ ਬਦਲੇ ਕੈਬਨਿਟ ਮੰਤਰੀ ਤੇ ਸਰਕਾਰ ਦਾ ਧੰਨਵਾਦ ਕੀਤਾ ਹੈ। ਖਜਾਨਾ ਮੰਤਰੀ ਨੇ ਕਿਹਾ ਕਿ ਸਰਕਾਰ ਪੇਂਡੂ ਖੇਤਰ ਦੀਆਂ ਸੜਕਾਂ ਦੀ ਹਾਲਤ ਸੁਧਾਰਨ ਲਈ ਲਗਾਤਾਰ ਯਤਨ ਕਰ ਰਹੀ ਹੈ ਅਤੇ ਇਹ ਕੰਮ ਅੱਗ ਵੀ ਜਾਰੀ ਰਹੇਗਾ। ਇਸੇ ਤਹਿਤ ਬੱਛੂਆਣਾ ਤੋਂ ਬਰੇਟਾ ਵਾਇਆ ਡਸਕਾ ਅਤੇ ਬਹਾਦਰਪੁਰ ਤੱਕ ਦੀ ਸਾਢੇ 10 ਕਿਲੋਮੀਟਰ ਲੰਬੀ ਸੜਕ, ਜੋ ਪਹਿਲਾਂ ਸਿਰਫ਼ 12 ਫੁੱਟ ਚੌੜੀ ਸੀ, ਉਸ ਨੂੰ ਹੁਣ 18 ਫੁੱਟ ਚੌੜਾ ਕੀਤਾ ਗਿਆ ਹੈ। ਇਸ ਪ੍ਰੋਜੈਕਟ ‘ਤੇ ਲਗਭਗ 7 ਕਰੋੜ 15 ਲੱਖ ਰੁਪਏ ਦੀ ਲਾਗਤ ਆਈ ਹੈ, ਜਿਸ ਨਾਲ ਹੁਣ ਡਸਕਾ, ਬੱਛੂਆਣਾ ਅਤੇ ਬਹਾਦਰਪੁਰ ਦੇ ਲੋਕਾਂ ਲਈ ਬਰੇਟਾ ਜਾਣਾ ਬਹੁਤ ਆਸਾਨ ਹੋ ਜਾਵੇਗਾ। ਇਸ ਤੋਂ ਇਲਾਵਾ, ਡਸਕਾ ਤੋਂ ਖੱਤਰੀਵਾਲਾ ਪਿੰਡ ਤੱਕ, ਜਿੱਥੇ ਪਿਛਲੇ ਕਈ ਦਹਾਕਿਆਂ ਤੋਂ ਕੋਈ ਪੱਕੀ ਸੜਕ ਨਹੀਂ ਸੀ ਅਤੇ ਲੋਕ ਕੱਚੇ ਰਸਤੇ ਕਾਰਨ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਸਨ, ਉੱਥੇ 4 ਕਿਲੋਮੀਟਰ ਲੰਬੀ ਨਵੀਂ ਸੜਕ 1 ਕਰੋੜ 27 ਲੱਖ ਰੁਪਏ ਦੀ ਲਾਗਤ ਨਾਲ ਬਣਾ ਕੇ ਤਿਆਰ ਕੀਤੀ ਗਈ ਹੈ। ਨਾਲ ਹੀ, ਡੇਰਾ ਬਾਬਾ ਧੌਲਾ ਪੀਰ ਨੂੰ ਜੋੜਨ ਵਾਲੀ 1 ਕਿਲੋਮੀਟਰ ਲੰਬੀ ਸੜਕ ਵੀ 34.5 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਗਈ ਹੈ। ਪਿੰਡ ਡਸਕਾ ਵਾਲਿਆਂ ਨੇ ਖਜਾਨਾ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਲਗਭਗ 70-75 ਸਾਲ ਹੋ ਗਏ ਸੀ ਇਸ ਰਸਤੇ ਨੂੰ ਦੇਖਦੇ ਹੋਏ ਪਰ ਕਿਸੇ ਵੀ ਸਰਕਾਰ ਨੇ ਇਸ ਦੀ ਸਾਰ ਨਹੀਂ ਸੀ ਲਈ ਪਰ ਹੁਣ ਮੌਜੂਦਾ ਸਰਕਾਰ ਨੇ ਇਸ ਸੜਕ ਨੂੰ ਬਣਾ ਕੇ ਵੱਡੀ ਰਾਹਤ ਦਿੱਤੀ ਹੈ, ਜਿਸ ਲਈ ਉਹ ਪੰਜਾਬ ਸਰਕਾਰ ਦੇ ਧੰਨਵਾਦੀ ਹਨ।