ਫਰੀਦਕੋਟ ਨਗਰ ਕੌਂਸਲ ’ਚ ਅਕਾਲੀ ਦਲ ਨੂੰ ਚੰਗਾ ਹੁੰਗਾਰਾ/ 7 ਸੀਟਾਂ ’ਤੇ ਜੇਤੂ ਰਹੇ ਅਕਾਲੀ ਦਲ ਦੇ ਉਮੀਦਵਾਰ ਬੰਟੀ ਰੋਮਾਣਾ ਨੇ ਲੋਕਾਂ ਦਾ ਕੀਤਾ ਧੰਨਵਾਦ

0
2

ਫਰੀਦਕੋਟ ਨਗਰ ਕੌਂਸਲ ਚੋਣਾਂ ਵਿਚ ਅਕਾਲੀ ਦਲ ਦੇ 7 ਉਮੀਦਵਾਰਾਂ ਦੀ ਜਿੱਤ ਨੂੰ ਲੈ ਕੇ ਅਕਾਲੀ ਆਗੂ ਬੰਟੀ ਰੋਮਾਣਾ ਨੇ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਬੰਟੀ ਰੋਮਾਣਾ ਨੇ ਕਿਹਾ ਕਿ ਸਰਕਾਰੀ ਜਬਰ ਅਤੇ ਧਮਕੀਆਂ ਦੇ ਬਾਵਜੂਦ ਅਕਾਲੀ ਦਲ ਦੇ ਉਮੀਦਵਾਰਾਂ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ ਜੋ ਲੋਕਾਂ ਦਾ ਅਕਾਲੀ ਦਲ ਵਿਚ ਵਿਸ਼ਵਾਸ਼ ਦਾ ਸਬੂਤ ਹੈ। ਉਨ੍ਹਾਂ ਵਿਰੋਧੀ ਪਾਰਟੀਆਂ ਦੇ ਕੁੱਝ ਜੇਤੂ ਉਮੀਦਵਾਰਾਂ ਦੇ ਸੰਪਕਰ ਵਿਚ ਹੋਣ ਦਾ ਦਾਅਵਾ ਵੀ ਕੀਤਾ।
ਉਨ੍ਹਾਂ ਕਿਹਾ ਕਿ ਸਾਡੇ ਕਈ ਉਮੀਦਵਾਰਾਂ ਦੇ ਨੌਮੀਨੇਸ਼ਨ ਕਾਗਜ਼ ਰੱਦ ਕਰਵਾਏ ਕਈਆਂ ਖਿਲਾਫ ਝੂਠੇ ਮਾਮਲੇ ਦਰਜ਼ ਕਰਵਾਏ ਅਤੇ ਉਨ੍ਹਾਂ ਖਿਲਾਫ ਵੀ ਮਾਮਲਾ ਦਰਜ ਕੀਤਾ ਤਾਂ ਜੋ ਸਾਨੂੰ ਉਲਝਾ ਕੇ ਸਾਨੂੰ ਚੋਣ ਪ੍ਰਚਾਰ ਤੋਂ ਰੋਕਿਆ ਜਾ ਸਕੇ ਇਸ ਦੇ ਬਾਵਜੂਦ ਲੋਕਾਂ ਨੇ ਸਾਡੇ ਹੱਕ ਚ ਫਤਵਾ ਦਿੱਤਾ ਅਤੇ ਸਾਡੇ ਉਮੀਦਵਾਰ ਜਿੱਤ ਪ੍ਰਾਪਤ ਕਰਕੇ 7 ਸੀਟਾਂ ਤੇ ਕਾਬਜ਼ ਰਹੇ।
ਉਨ੍ਹਾਂ ਕਿਹਾ ਕਿ ਜੇਕਰ ਵੋਟ ਪੋਲ ਦੀ ਗੱਲ ਕਰੀਏ ਤਾਂ ਸਬ ਤੋਂ ਜਿਆਦਾ ਵੋਟ ਪੋਲ ਸ਼੍ਰੋਮਣੀ ਅਕਾਲੀ ਦਲ ਨੂੰ ਪਏ,ਦੂਜੇ ਨੰਬਰ ਤੇ ਕਾਂਗਰਸ ਅਤੇ ਤੀਜੇ ਨੰਬਰ ਤੇ ਆਪ ਵਾਲਿਆ ਨੂੰ ਵੋਟ ਪਈ। ਉਨ੍ਹਾਂ ਕਿਹਾ ਕਿ ਸ਼ਹਿਰੀ ਇਲਾਕਿਆਂ ਚ ਵੀ ਸ਼੍ਰੋਮਣੀ ਅਕਾਲੀ ਦਲ ਤੇ ਲੋਕ ਵੱਧ ਭਰੋਸਾ ਜਤਾ ਰਹੇ ਹਨ ਜਿਸ ਨਾਲ 2027 ਦੀਆਂ ਚੋਣਾਂ ਚ ਸ਼੍ਰੌਮਣੀ ਅਕਾਲੀ ਦਲ ਹੋਰ ਮਜ਼ਬੂਤ ਹੋੱਕੇ ਨਿਤਰੇਗੀ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਦੀ ਪ੍ਰਧਾਨਗੀ ਵੇਲੇ ਕਾਂਗਰਸ ਅਤੇ ਆਪ ਦੀ ਇੰਡੀ ਗਠਜੋੜ ਸਾਹਮਣੇ ਆਵੇਗਾ ਜਿਥੇ ਉਹ ਇੱਕ ਦੂਜੇ ਦਾ ਸਮਰਥਨ ਦੇਣਗੇ ਪਰ ਉਨ੍ਹਾਂ ਕਿਹਾ ਕਿ ਸਾਡੇ ਸੰਪਰਕ ਵਿਚ ਦੋਨਾਂ ਪਾਰਟੀਆਂ ਦੇ ਕੁੱਝ ਜੇਤੂ ਕੈਂਡੀਡੇਟਸ ਹਨ ਜਲਦ ਹੀ ਉਸ ਦਾ ਖੁਲਾਸਾ ਕੀਤਾ ਜਾਵੇਗਾ।

LEAVE A REPLY

Please enter your comment!
Please enter your name here