ਅੰਮ੍ਰਿਤਸਰ ਪੁਲਿਸ ਦਾ ਨਸ਼ਿਆਂ ਖਿਲਾਫ ਵੱਡਾ ਐਕਸ਼ਨ/ 218 ਮੁਕੱਦਿਆਂ ’ਚ ਬਰਾਮਦ ਨਸ਼ੀਲੇ ਪਦਾਰਥ ਨਸ਼ਟ/ ਬਾਇਲਰ ’ਚ ਪਾ ਕੇ ਨਸ਼ਟ ਕੀਤਾ

0
1

ਅੰਮ੍ਰਿਤਸਰ ਪੁਲਿਸ ਨੇ ਵੱਖ ਵੱਖ ਮੁਕੱਦਿਆਂ ਵਿਚ ਬਰਾਮਦ ਕੀਤੇ ਗਏ ਭਾਰੀ ਮਾਤਰਾ ਵਿਚ ਨਸ਼ੀਲੇ ਪਦਾਰਥਾਂ ਨੂੰ ਫੈਕਟਰੀ ਦੇ ਬਾਇਲਰ ਵਿਚ ਪਾ ਕੇ ਨਸ਼ਟ ਕੀਤਾ ਗਿਆ ਹੈ। ਇਸ ਸਾਰੀ ਕਾਰਵਾਈ ਬਰਾਮਦ ਮਾਲ ਨੂੰ ਨਸ਼ਟ ਕਰਨ ਲਈ ਨਿਯੁਕਤ ਡਰੱਗ ਡਿਸਪੋਜ਼ਲ ਕਮੇਟੀ ਚੇਅਰਮੈਨ ਰਵਿੰਦਰ ਪਾਲ ਸਿੰਘ ਸੰਧੂ ਦੀ ਅਗਵਾਈ ਹੇਠਾਂ ਪਹੁੰਚੀ ਪੁਲਿਸ ਟੀਮ ਵੱਲੋਂ ਨੇਪਰੇ ਚਾੜੀ ਗਈ। ਇਸੇ ਤਹਿਤ ਇਹ ਟੀਮ ਖੰਨਾ ਪੇਪਰ ਮਿੱਲ ਵਿਖੇ ਪੁੱਜੀ, ਜਿੱਥੇ ਐਨ.ਡੀ.ਪੀ.ਐਸ ਐਕਟ ਦੇ 218 ਮੁਕੱਦਿਆਂ ਵਿੱਚ ਬ੍ਰਾਮਦ ਮਾਲ ਨੂੰ ਬਾਇਲਰ ਵਿੱਚ ਪਾ ਕੇ ਨਸ਼ਟ ਕੀਤਾ ਗਿਆ।
ਨਸ਼ਟ ਕੀਤੇ ਮਾਲ ਵਿਚ 11 ਕਿਲੋ, 550 ਗ੍ਰਾਮ ਹੈਰੋਇਨ, 14,986 ਨਸ਼ੀਲੇ ਕੈਪਸੂਲ, 4677 ਨਸ਼ੀਲੀਆਂ ਗੋਲੀਆਂ, 13 ਕਿਲੋ 891 ਗ੍ਰਾਮ ਨਸ਼ੀਲਾ ਪਾਊਡਰ 4 ਕਿਲੋ 480 ਗ੍ਰਾਮ ਚਰਸ, 11 ਕਿਲੋ 250 ਗ੍ਰਾਮ ਭੁੱਕੀ, 5 ਕਿਲੋ 523 ਗ੍ਰਾਮ ਸਮੈਕ ਤੇ ਹੋਰ ਨਸ਼ੀਲੇ ਪਦਾਰਥ ਸ਼ਾਮਲ ਹਨ ਜਿਨ੍ਹਾਂ ਨੂੰ ਫੈਕਟਰੀ ਦੇ ਬਾਇਲਰ ਵਿਚ ਪੈ ਕੇ ਨਸ਼ਟ ਕੀਤਾ ਗਿਆ ਹੈ।

LEAVE A REPLY

Please enter your comment!
Please enter your name here