ਪੰਜਾਬ ਫਰੀਦਕੋਟ ’ਚ ਬਦਲਿਆਂ ਮੌਸਮ ਦੇ ਮਿਜ਼ਾਜ਼/ ਤੇਜ਼ ਹਵਾਂ ਤੇ ਮੀਂਹ ਨਾਲ ਗਰਮੀ ਤੋਂ ਰਾਹਤ/ ਲੋਕਾਂ ਨੇ ਲਿਆ ਸੁੱਖ ਦਾ ਸਾਹ By admin - May 30, 2026 0 3 Facebook Twitter Pinterest WhatsApp ਫਰੀਦਕੋਟ ਸ਼ਹਿਰ ਅੰਦਰ ਅਚਾਨਕ ਬਦਲੇ ਮੌਸਮ ਦੇ ਮਿਜ਼ਾਜ ਨੇ ਲੋਕਾਂ ਦੇ ਚਿਹਰਿਆਂ ਤੇ ਰੌਣਕ ਲਿਆ ਦਿੱਤੀ ਹੈ। ਖਬਰਾਂ ਮੁਤਾਬਕ ਸ਼ਹਿਰ ਵਿਚ ਪਹਿਲਾਂ ਤੇਜ਼ ਹਵਾਵਾਂ ਚੱਲੀਆਂ ਤੇ ਬਾਅਦ ਵਿਚ ਆਈ ਜ਼ੋਰਦਾਰ ਬਾਰਿਸ਼ ਕਾਰਨ ਤਾਪਮਾਨ ਚ ਕਾਫੀ ਗਿਰਾਵਟ ਆ ਗਈ ਜਿਸ ਨਾਲ ਲੋਕਾਂ ਨੂੰ ਝੁਲਸਾ ਦੇਣ ਵਾਲੀ ਗਰਮੀ ਤੋਂ ਰਾਹਤ ਮਿਲੀ ਹੈ। ਲੋਕਾਂ ਦਾ ਕਹਿਣਾ ਹੈ ਕਿ ਪਿਛਲੇ ਦਿਨਾਂ ਦੌਰਾਨ ਪਈ ਭਾਰੀ ਗਰਮੀ ਤੇ ਹੇਟ ਵੇਵਸ ਕਾਰਨ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਪਰ ਅਚਾਨਕ ਪਏ ਮੀਂਹ ਨਾਲ ਭਾਰੀ ਰਾਹਤ ਮਿਲੀ ਹੈ। ਲੋਕਾਂ ਦਾ ਕਹਿਣਾ ਹੈ ਕਿ ਗਰਮੀ ਐਨੀ ਜ਼ਿਆਦਾ ਸੀ ਕਿ ਹੀਟ ਵੇਵਸ ਦਾ ਅਲਰਟ ਤੱਕ ਜਾਰੀ ਹੋ ਚੁੱਕਾ ਸੀ ਅਤੇ ਲੋਕਾਂ ਨੂੰ ਲੂਅ ਤੋਂ ਬਚਣ ਦੇ ਸੁਝਾਅ ਦਿੱਤੇ ਗਏ ਸਨ ਉਥੇ ਹੀ ਕੰਮਕਾਰ ਵੀ ਬੁਰੀ ਤਰ੍ਹਾਂ ਪਰ ਪ੍ਰਭਾਵਿਤ ਹੋ ਰਹੇ ਸਨ ਅਤੇ ਬਜ਼ਾਰ ਸੁੰਨੇ ਨਜ਼ਰ ਆ ਰਹੇ ਹਨ। ਹੁਣ ਬਾਰਿਸ਼ ਪੈਣ ਤੋਂ ਬਾਅਦ ਲੋਕਾਂ ਨੂੰ ਰਾਹਤ ਜਰੂਰ ਮਿਲੇਗੀ ਅਤੇ ਬਜ਼ਾਰਾਂ ਵਿਚ ਰੌਣਕ ਵੀ ਪਰਤੇਗੀ।