ਪੰਜਾਬ ਫਰੀਦਕੋਟ ਦੇ ਜੰਮਪਲ ਅਜੈਪਾਲ ਨੇ ਚਮਕਾਇਆ ਜ਼ਿਲ੍ਹੇ ਦਾ ਨਾਮ/ ਫਤਹਿ ਕੀਤੀ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਟ ਐਵਰੈਸਟ/ ਡਿਪਟੀ ਕਮਿਸ਼ਨਰ ਨੇ ਦਫਤਰ ਬੁਲਾ ਕੇ ਕੀਤਾ ਵਿਸ਼ੇਸ਼ ਸਨਮਾਨ By admin - May 29, 2026 0 1 Facebook Twitter Pinterest WhatsApp ਫਰੀਦਕੋਟ ਦੇ ਪਿੰਡ ਹਸਨ ਭੱਟੀ ਦੇ ਜੰਮਪਲ ਅਜੇਪਾਲ ਸਿੰਘ ਧਾਲੀਵਾਲ ਨੇ ਦੁਨੀਆਂ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਨੂੰ ਸਰ ਕਰ ਕੇ ਜ਼ਿਲ੍ਹੇ ਦਾ ਨਾਮ ਚਮਕਾਇਆ ਹੈ। ਇਸ ਵਕਤ ਕੈਨੇਡਾ ਦੇ ਸਰੀ ਵਿਖੇ ਰਹਿ ਰਹੇ ਅਤੇ ਵਕੀਲ ਦੀਆਂ ਸੇਵਾਵਾਂ ਨਿਭਾਅ ਰਹੇ ਅਜੇਪਾਲ ਧਾਲੀਵਾਲ ਨੇ ਮਾਊਂਟ ਐਵਰੇਸਟ ਫਤਹਿ ਕਰਨ ਤੋਂ ਬਾਅਦ ਉੱਥੇ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ। ਇਸ ਪ੍ਰਾਪਤੀ ਬਦਲੇ ਡਿਪਟੀ ਕਮਿਸ਼ਨਰ ਫਰੀਦਕੋਟ ਵੱਲੋਂ ਉਨ੍ਹਾਂ ਨੂੰ ਆਪਣੇ ਦਫਤਰ ਬੁਲਾ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਅਜੇਪਾਲ ਸਿੰਘ ਨੇ ਆਪਣੇ ਅਨੁਭਵ ਵੀ ਸਾਂਝੇ ਕੀਤੇ। ਡਿਪਟੀ ਕਮਿਸ਼ਨਰ ਰਾਹੁਲ ਚਾਬਾ ਨੇ ਇਸ ਪ੍ਰਾਪਤੀ ਲਈ ਅਜੇਪਾਲ ਸਿੰਘ ਤੇ ਜ਼ਿਲ੍ਹਾ ਵਾਸੀਆਂ ਨੂੰ ਵਧਾਈ ਦਿੱਤੀ। ਇਸ ਮੌਕੇ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਨੇ ਕਿਹਾ ਕਿ ਉਹਨਾਂ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਫਰੀਦਕੋਟ ਦੇ ਜੰਪਲ ਅਜੇਪਾਲ ਸਿੰਘ ਵੱਲੋਂ ਦੁਨੀਆਂ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਨੂੰ ਸਰ ਕੀਤਾ ਹੈ ਜਿਸ ਨਾਲ ਉਹਨਾਂ ਦੇ ਸ਼ਹਿਰ ਹੀ ਨਹੀਂ ਬਲਕਿ ਪੂਰੇ ਦੇਸ਼ ਨੂੰ ਉਹਨਾਂ ਦੀ ਇਸ ਅਚੀਵਮੈਂਟ ਤੇ ਮਾਨ ਹੈ ਇਸ ਮੌਕੇ ਅਜੇਪਾਲ ਸਿੰਘ ਵੱਲੋਂ ਵੀ ਆਪਣੇ ਅਨੁਭਵ ਨੂੰ ਸਾਂਝਾ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ 2023 ਤੋਂ ਪਹਿਲਾਂ ਉਹ ਕਿਸੇ ਵੀ ਸਪੋਰਟਸ ਐਕਟੀਵੀਟੀ ਚ ਸ਼ਮੂਲੀਅਤ ਨਹੀਂ ਕਰਦੇ ਸਨ ਪਰ ਅਚਾਨਕ ਉਨ੍ਹਾਂ ਨੂੰ ਆਪਣੀ ਸਿਹਤ ਨੂੰ ਲੈ ਕੇ ਚੇਤਨਾ ਆਈ ਜਿਸ ਤੋਂ ਬਾਅਦ ਉਹ ਤੈਰਾਕੀ,ਸਾਇਕਲਿੰਗ ਅਤੇ ਰੇਸਿੰਗ ਚ ਹਿੱਸਾ ਲੈਣ ਲੱਗੇ। ਇਸ ਦੇ ਨਾਲ ਹੀ ਉਨ੍ਹਾਂ ਦਾ ਰੁਝਾਨ ਪਰਬਤ ਰੋਹਨ ਵੱਲੀ ਹੋ ਗਿਆ ਜਿੱਥੇ ਕਨੇਡਾ ਰਹਿ ਕੇ ਉਨ੍ਹਾਂ ਨੇ ਪਹਿਲਾ ਟ੍ਰੇਨਿੰਗ ਲਈ ਅਤੇ ਕਨੇਡਾ ਦੇ ਹੀ ਦੋ ਸਭ ਤੋਂ ਉਚੇ ਪਹਾੜ ਸਰ ਕੀਤੇ ਜਿਸ ਤੋਂ ਬਾਅਦ ਉਨ੍ਹਾਂ ਦਾ ਟੀਚਾ ਮਾਊਟ ਐਵਰੈਸਟ ਚੋਟੀ ਤੇ ਚੜ੍ਹਾਈ ਕਰਨ ਦਾ ਬਣਿਆ ਜਿਸ ਲਈ ਉਨ੍ਹਾਂ ਇੱਕ ਵਿਸ਼ੇਸ਼ ਕੰਪਨੀ ਨਾਲ ਟਾਈਆਪ ਕੀਤਾ ਅਤੇ ਪਿਛਲੇ ਸਾਲ ਕੋਸ਼ਿਸ਼ ਕੀਤੀ ਪਰ ਓਹ ਸਫਲ ਨਹੀਂ ਹੋ ਪਾਏ ਪਰ ਇਸ ਵਾਰ ਉਨ੍ਹਾਂ ਪਹਿਲਾ ਨਾਲੋਂ ਵੱਧ ਦ੍ਰਿੜ ਇਰਾਦੇ ਨਾਲ ਆਪਣੇ ਟੀਚੇ ਨੂੰ ਪਾਉਣ ਲਈ ਕੋਸ਼ਿਸ ਕੀਤੀ ਅਤੇ ਅਨੇਕਾਂ ਔਕੜਾਂ ਨੂੰ ਪਾਰ ਕਰ ਇਹ ਮਾਣ ਹਾਸਿਲ ਕੀਤਾ। ਗੋਰਤਲਬ ਹੈ ਕੇ ਅਜੈਪਾਲ ਧਾਲੀਵਾਲ ਵੱਲੋਂ ਮਾਊਟ ਐਵਰਸਟ ਦੀ ਚੋਟੀ ਤੇ ਬਾਬਾ ਨਾਨਕ ਦਾ ਬਚਨ ‘ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ’ ਸਲੋਗਨ ਸਥਾਪਿਤ ਕਰ ਜਿਥੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਉਥੇ ਉਨ੍ਹਾਂ ਬਾਬਾ ਨਾਨਕ ਨੂੰ ਇਹ ਸਫਲਤਾ ਸਮਰਪਿਤ ਕੀਤੀ।