ਸ੍ਰੀ ਆਨੰਦਪੁਰ ਨਗਰ ਨਿਗਮ ’ਤੇ ਆਪ ਦੀ ਝੰਡੀ/ 12 ਵਾਰਡਾਂ ’ਚ 11 ’ਤੇ ਕੀਤਾ ਕਬਜ਼ਾ/ ਪਾਰਟੀ ਵਰਕਰਾਂ ਨੇ ਭੰਗੜੇ ਪਾ ਕੇ ਸਾਂਝਾ ਕੀਤੀ ਖੁਸ਼ੀ

0
1

 

ਆਮ ਆਦਮੀ ਪਾਰਟੀ ਨੇ ਸ੍ਰੀ ਆਨੰਦਪੁਰ ਸਾਹਿਬ ਨਗਰ ਕੌਂਸਲ ਚੋਣਾਂ ਵਿਚ ਹੂੰਝਾ-ਫੇਰੂ ਜਿੱਤ ਦਰਜ ਕੀਤੀ ਹੈ। ਇੱਥੇ ਪਾਰਟੀ ਨੇ 13 ਸੀਟਾਂ ਵਿਚੋਂ 11 ਉਤੇ ਕਬਜ਼ਾ ਕੀਤਾ ਹੈ। ਇੱਥੇ ਕੁੱਲ 13 ਸੀਟਾਂ ਵਿਚ 12 ਉਤੇ ਚੋਣ ਹੋਈ ਸੀ ਜਦਕਿ ਇਕ ਸੀਟ ਉਤੇ ਆਮ ਆਦਮੀ ਪਾਰਟੀ ਦੇ ਕਮਲਜੀਤ ਸਿੰਘ ਸ਼ਬਲੀ ਪਹਿਲਾਂ ਹੀ ਸਰਬਸੰਮਤੀ ਨਾਲ ਜੇਤੂ ਰਹੇ ਸਨ। ਸਹਾਇਕ ਰਿਟਰਨਿੰਗ ਅਧਿਕਾਰੀਆਂ ਨੇ ਸ਼ਹਿਰ ਵਾਸੀਆਂ ਦਾ ਗਿਣਤੀ ਦਾ ਕੰਮ ਅਮਨ-ਅਮਾਨ ਨਾਲ ਨੇਪਰੇ ਚੜਣ ਲਈ ਧੰਨਵਾਦ ਕੀਤਾ ਹੈ।
ਸਹਾਇਕ ਰਿਟਰਨਿੰਗ ਅਫਸਰ ਤਹਿਸੀਲਦਾਰ ਸੰਦੀਪ ਕੁਮਾਰ ਵੱਲੋਂ ਜਾਰੀ ਕੀਤੇ ਗਏ ਨਤੀਜਿਆਂ ਵਿੱਚ ਵਾਰਡ ਨੰਬਰ ਇੱਕ ਤੋਂ ਆਮ ਆਦਮੀ ਪਾਰਟੀ ਦੀ ਅਮਨਦੀਪ ਕੌਰ, ਵਾਰਡ ਨੰਬਰ ਦੋ ਤੋਂ ਹਰਜੀਤ ਸਿੰਘ ਜੀਤਾ , ਵਾਰਡ ਨੰਬਰ ਤਿੰਨ ਤੋਂ ਕੁਲਵੰਤ ਕੌਰ, ਵਾਰਡ ਨੰਬਰ ਚਾਰ ਤੋਂ ਕਮਲਜੀਤ ਸਿੰਘ, ਵਾਰਡ ਨੰਬਰ ਪੰਜ ਤੋਂ ਹਰਪਾਲ ਕੌਰ, ਵਾਰਡ ਨੰਬਰ ਛੇ ਤੋਂ ਇੰਦਰਜੀਤ ਸਿੰਘ ਅਰੋੜਾ, ਵਾਰਡ ਨੰਬਰ ਸੱਤ ਤੋਂ ਆਜ਼ਾਦ ਉਮੀਦਵਾਰ ਕੁਲਵਿੰਦਰ ਕੌਰ, ਵਾਰਡ ਨੰਬਰ ਅੱਠ ਤੋਂ ਆਮ ਆਦਮੀ ਪਾਰਟੀ ਦੇ ਸੁਨੀਲ ਕੁਮਾਰ, ਵਾਰਡ ਨੰਬਰ ਨੌ ਤੋਂ ਆਮ ਆਦਮੀ ਪਾਰਟੀ ਦੀ ਜਸਬੀਰ ਕੌਰ ਗਰਚਾ, ਵਾਰਡ ਨੰਬਰ 10 ਤੋਂ ਆਜ਼ਾਦ ਉਮੀਦਵਾਰ ਸੁਖਦੇਵ ਸਿੰਘ ਬੀਟੀ ਸਿੱਧੂ, ਵਾਰਡ ਨੰਬਰ 11 ਤੋਂ ਦੀਪਕ ਆਂਗਰਾ, ਵਾਰਡ ਨੰਬਰ 12 ਤੋਂ ਆਮ ਆਦਮੀ ਪਾਰਟੀ ਦੇ ਜਤਿਨ ਕੌਸ਼ਲ ਅਤੇ ਵਾਰਡ ਨੰਬਰ 13 ਤੋਂ ਆਮ ਆਦਮੀ ਪਾਰਟੀ ਦੀ ਅਰਸ਼ ਵਰਿੰਦਰ ਕੌਰ ਚੋਣ ਜਿੱਤੀ ਹੈ।
ਸਹਾਇਕ ਰਿਟਰਨਿੰਗ ਅਫਸਰ ਤਹਿਸੀਲਦਾਰ ਸੰਦੀਪ ਕੁਮਾਰ ਅਤੇ ਨਾਇਬ ਤਹਿਸੀਲਦਾਰ ਜਸਵਿੰਦਰ ਕੌਰ ਨੇ ਚੋਣਾਂ ਦੀ ਗਿਣਤੀ ਅਮਨ ਅਮਾਨ ਨਾਲ ਪੂਰੀ ਹੋਣ ਲਈ ਸ਼੍ਰੀ ਅਨੰਦਪੁਰ ਸਾਹਿਬ ਵਾਸੀਆਂ ਦਾ ਧੰਨਵਾਦ ਕੀਤਾ ਹੈ। ਦੱਸ ਦਈਏ ਕਿ ਨਗਰ ਕੌਂਸਲ ਦੇ ਪ੍ਰਧਾਨ ਹਰਜੀਤ ਸਿੰਘ ਜੀਤਾ, ਉਨਾਂ ਦੀ ਧਰਮ ਪਤਨੀ ਕੁਲਵੰਤ ਕੌਰ, ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਸਿੰਘ ਅਰੋੜਾ ਅਤੇ ਦੀਪਕ ਆਂਗਰਾ ਸਮੇਤ ਵੱਡੀ ਗਿਣਤੀ ਸ਼ਖਸ਼ੀਅਤਾਂ ਨੇ ਜਿੱਤ ਹਾਸਿਲ ਕੀਤੀ ਹੈ ਜੋ ਕਿ ਸੱਤਾਧਾਰੀ ਧਿਰ ਨਾਲ ਸੰਬੰਧਿਤ ਸਨ। ਦੱਸਣਯੋਗ ਹੈ ਕਿ ਹਲਕੇ ਨਾਲ ਸਬੰਧਤ ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਹਲਕੇ ਦੇ ਵਿਕਾਸ ਲਈ ਵੱਡਾ ਪੱਧਰ ਉਤੇ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਦੇ ਚਲਦਿਆਂ ਹਲਕੇ ਅੰਦਰ ਆਮ ਆਦਮੀ ਪਾਰਟੀ ਦੀ ਚੰਗੀ ਪਕੜ ਮੰਨੀ ਜਾ ਰਹੀ ਹੈ।

LEAVE A REPLY

Please enter your comment!
Please enter your name here