ਪੰਜਾਬ ਬਟਾਲਾ ਰੇਲਵੇ ਸਟੇਸ਼ਨ ਨੇੜੇ ਭਿਆਨਕ ਅੱਗ/ ਤਾਰਾਂ ਦੇ ਬੰਡਲ ਤੇ ਪਸਾਸਟਿਕ ਪਾਈਪਾਂ ਸੜ ਕੇ ਸੁਆਹ/ ਸੁੱਕੇ ਘਾਹ ’ਤੇ ਸਿਗਰਟ ਸੁੱਟਣ ਕਾਰਨ ਅੱਗ ਲੱਗਣ ਦਾ ਸ਼ੱਕ By admin - May 28, 2026 0 1 Facebook Twitter Pinterest WhatsApp ਬਟਾਲਾ ਦੇ ਰੇਲਵੇ ਸਟੇਸ਼ਨ ਨੇੜਲੇ ਇਲਾਕੇ ਵਿਚ ਹਾਲਾਤ ਉਸ ਵੇਲੇ ਅਫਰਾ-ਤਫਰੀ ਵਾਲੇ ਬਣ ਗਏ ਜਦੋਂ ਇੱਥੇ ਤਾਰਾਂ ਦੇ ਪਏ ਸਰਕਾਰੀ ਬੰਡਲਾਂ ਅਤੇ ਪਲਾਸਟਿਕ ਦੀਆਂ ਪਾਈਪਾਂ ਨੂੰ ਅਚਾਨਕ ਅੱਗ ਲੱਗ ਗਈ। ਅੱਗ ਐਨੀ ਭਿਆਨਕ ਸੀ ਕਿ ਇਸ ਨੇ ਕੁੱਝ ਹੀ ਦੇਰ ਵਿਚ ਭਿਆਨਕ ਰੂਪ ਅਖਤਿਆਰ ਕਰ ਲਿਆ, ਜਿਸ ਨਾਲ ਤਾਰਾਂ ਦੇ ਬੰਡਲ ਤੇ ਪਾਈਪਾਂ ਸੜ ਕੇ ਸੁਆਹ ਹੋ ਗਿਆ। ਇਹ ਅੱਗ ਕਿਸੇ ਰਾਹਗੀਰ ਵੱਲੋਂ ਸੁੱਕੇ ਘਾਹ ਤੇ ਸਿਗਰਟ ਸੁੱਟਣ ਕਾਰਨ ਲੱਗੀ ਮੰਨੀ ਜਾ ਰਹੀ ਹੈ। ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੀਆਂ ਫਾਇਰ ਬ੍ਰਿਗੇਡ ਟੀਮਾਂ ਨੇ ਮੁਸ਼ੱਕਤ ਬਾਅਦ ਅੱਗ ਤੇ ਕਾਬੂ ਪਾਇਆ। ਫਾਇਰ ਬ੍ਰਿਗੇਡ ਵੱਲੋਂ ਅੱਗ ਤੇ ਛੇਤੀ ਕਾਬੂ ਪਾ ਲੈਣ ਕਾਰਨ ਵੱਡਾ ਹਾਦਸਾ ਟੱਲ ਗਿਆ ਹੈ।