ਪੰਜਾਬ ਕਪੂਰਥਲਾ ’ਚ ਨੌਜਵਾਨ ਦੇ ਕਤਲ ਦਾ ਮਾਮਲਾ ਗਰਮਾਇਆ/ ਪਰਿਵਾਰ ਨੇ ਢਿੱਲੀ ਪੁਲਿਸ ਕਾਰਵਾਈ ਖਿਲਾਫ ਦਿੱਤਾ ਧਰਨਾ/ ਰੋਡ ਜਾਮ ਕਰ ਕੇ ਦੋਸ਼ੀਆਂ ਨੂੰ ਛੇਤੀ ਗ੍ਰਿਫਤਾਰ ਕਰਨ ਦੀ ਮੰਗ By admin - May 16, 2026 0 2 Facebook Twitter Pinterest WhatsApp ਕਪੂਰਥਲਾ ਦੇ ਬੇਗੋਵਾਲ ਵਿਖੇ ਨੌਜਵਾਨ ਦੇ ਹੋਏ ਕਤਲ ਦਾ ਮਾਮਲਾ ਗਰਮਾ ਗਿਆ ਹੈ। ਨੌਜਵਾਨ ਦੇ ਪਰਿਵਾਰ ਨੇ ਢਿੱਲੀ ਪੁਲਿਸ ਕਾਰਵਾਈ ਨੂੰ ਲੈ ਕੇ ਰੋਡ ਜਾਮ ਕਰ ਕੇ ਨਾਅਰੇਬਾਜ਼ੀ ਕੀਤੀ। ਬੇਗੋਵਾਲ ਟਾਂਡਾ ਰੋਡ ਤੇ ਸਥਿਤ ਬਾਲਾਪੀਰ ਨੇੜੇ ਰੋਡ ਜਾਮ ਕਰ ਕੇ ਬੈਠੇ ਪਰਿਵਾਰ ਦਾ ਇਲਜਾਮ ਸੀ ਕਿ ਦੋਸ਼ੀ ਸ਼ੋਸ਼ਲ ਮੀਡੀਆ ਉਤੇ ਸ਼ਰੇਆਮ ਵੀਡੀਓ ਪਾ ਕੇ ਕਤਲ ਦਾ ਮਕਸਦ ਦੱਸ ਰਿਹਾ ਹੈ ਪਰ ਪੁਲਿਸ ਪ੍ਰਸ਼ਾਸਨ ਅਜੇ ਤਕ ਦੋਸ਼ੀ ਤਕ ਪਹੁੰਚ ਨਹੀਂ ਸਕੀ। ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਖਿਲਾਫ ਨਾਅਰੇਬਾਜੀ ਵੀ ਕੀਤੀ। ਇਸ ਤੋਂ ਬਾਅਦ ਮੌਕੇ ਤੇ ਪਹੁੰਚੇ ਡੀਐਸਪੀ ਭੁਲੱਥ ਨੇ ਦੋਸ਼ੀਆਂ ਨੂੰ ਦੋ ਦਿਨਾਂ ਅੰਦਰ ਗ੍ਰਿਫਤਾਰ ਕਰਨ ਦਾ ਭਰੋਸਾ ਦਿੱਤਾ, ਜਿਸ ਤੋਂ ਬਾਅਦ ਪਰਿਵਾਰ ਨੇ ਧਰਨਾ ਸਮਾਪਤ ਕਰ ਦਿੱਤਾ। ਪਰਿਵਾਰ ਨੇ ਕਿਹਾ ਕਿ ਜੇਕਰ ਦੋ ਦਿਨਾਂ ਅੰਦਰ ਗ੍ਰਿਫਤਾਰੀ ਨਾ ਹੋਈ ਤਾਂ ਉਹ ਮੁੜ ਰੋਡ ਜਾਮ ਕਰ ਕੇ ਪ੍ਰਦਰਸ਼ਨ ਕਰਨਗੇ। ਇਸ ਤੋਂ ਪਹਿਲਾਂ ਅੱਜ ਬੇਗੋਵਾਲ ਦੇ ਬਾਲਾਪੀਰ ਨੇੜੇ ਸਵੇਰੇ 10 ਵਜੇ ਦੇ ਕਰੀਬ ਮ੍ਰਿਤਕ ਦੇ ਮਾਤਾ ਦੀ ਅਗਵਾਈ ਹੇਠ ਪਹਿਲਾ ਬਾਲਾਪੀਰ ਰੋਡ ਨੂੰ ਬੰਦ ਕਰ ਦਿਤਾ। ਇਸ ਤੋਂ ਬਾਅਦ ਹੋਲੀ ਹੌਲੀ ਬੇਗੋਵਾਲ ਦੇ ਹੋਰ ਮੋਹਤਬਰ ਅਤੇ ਕਿਸਾਨ ਯੂਨੀਅਨ ਦੇ ਨੁਮਾਇੰਦੇ ਵੀ ਪਹੁੰਚ ਗਏ। ਮ੍ਰਿਤਕ ਤੇ ਮਾਤਾ ਤੇ ਪਰਿਵਾਰਕ ਮੈਂਬਰਾਂ ਨੇ ਕਾਤਿਲ ਨੂੰ ਫੜਣ ਵਿਚ ਢਿੱਲ ਵਰਤੀ ਜਾਣ ਦਾ ਪੁਲਿਸ ਦੇ ਦੋਸ਼ ਲਾਇਆ। ਪਰਿਵਾਰ ਨੇ ਕਿਹਾ ਕਿ ਦੋਸ਼ੀ ਸ਼ੋਸ਼ਲ ਮੀਡੀਆ ਦੇ ਸ਼ਰੇਆਮ ਵੀਡੀਓ ਬਣਾ ਪਾ ਰਿਹਾ ਹੈ ਤੇ ਕਤਲ ਕਰਨ ਦੀ ਪੂਰੀ ਪੁਸ਼ਟੀ ਤੇ ਮਕਸਦ ਦੱਸ ਰਿਹਾ ਹੈ ਪਰ ਪੁਲਿਸ ਦੋਸ਼ੀ ਨੂੰ ਫੜਣ ਵਿਚ ਸਫਲ ਹੋ ਹੋ ਸਕੀ। ਜ਼ਿਕਰਯੋਗ ਹੈ ਦੋਸ਼ੀ ਵੱਲੋਂ ਸ਼ੋਸ਼ਲ ਮੀਡੀਆ ਤੇ 19 ਮਿੰਟ ਦੇ ਵੀਡੀਓ ਪਾ ਕੇ ਕਤਲ ਕਰਨ ਦਾ ਮਕਸਦ ਦੱਸਿਆ ਸੀ ਤੇ ਕਤਲ ਕਰਨਾ ਵੀ ਮੰਨਿਆ ਸੀ। ਇਸ ਵੀਡੀਓ ਉਪਰੰਤ ਪਰਿਵਾਰਕ ਮੈਂਬਰਾਂ ਚ ਰੋਸ ਪਾਇਆ ਗਿਆ ਤੇ ਉਨਾਂ ਇਕੱਤਰ ਹੋ ਕੇ ਇਹ ਧਰਨਾ ਦਿੱਤਾ। ਉਨ੍ਹਾਂ ਕਿਹਾ ਕਿ ਜਦ ਤੱਕ ਕਾਤਲ ਗ੍ਰਿਫਤਾਰ ਨਹੀਂ ਹੋ ਜਾਂਦਾ ਉਹ ਆਪਣੇ ਪੁੱਤਰ ਦਾ ਸਸਕਾਰ ਨਹੀਂ ਕਰਨਗੇ। ਇਹ ਧਰਨਾ ਕਰੀਬ 4 ਘੰਟੇ ਤੱਕ ਚੱਲਦਾ ਰਿਹਾ ਤੇ ਅਖੀਰ ਡੀ ਐ ਪੀ ਭੁਲੱਥ ਵਲੋਂ ਪਰਿਵਾਰਕ ਮੈਂਬਰਾ ਨੂੰ ਦੋਸ਼ੀ ਨੂੰ ਜਲਦ ਗ੍ਰਿਫਤਾਰ ਕਰਨ ਦੇ ਦਿੱਤੇ ਵਿਸ਼ਵਾਸ ਕਰ ਕੇ ਧਰਨਾ ਚੁਕ ਲਿਆ ਗਿਆ। ਪਰਿਵਾਰਕ ਮੈਂਬਰਾਂ ਤੇ ਮੋਹਤਬਰ ਲੋਕਾਂ ਨੇ ਕਿਹਾ ਕਿ ਜੇ ਦੋ ਦਿਨ ਚ ਦੋਸ਼ੀ ਗ੍ਰਿਫਤਾਰ ਨਾ ਹੋਇਆ ਤਾਂ ਉਨ੍ਹਾਂ ਵਲੋਂ ਵੱਡੇ ਪੱਧਰ ਤੇ ਸੁਭਾਨਪੁਰ ਰੋਡ ਤੇ ਜਾਮ ਕਰਕੇ ਧਰਨਾ ਲਾਇਆ ਜਾਵੇਗਾ ਜਿਸ ਦੀ ਜਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ।