ਪੰਜਾਬ ਪਟਿਆਲਾ ਨੇੜੇ ਸਵਾਰੀਆਂ ਨਾਲ ਭਰੀ ਬੱਸ ਨਾਲ ਹਾਦਸਾ/ 12 ਸਵਾਰੀਆਂ ਜ਼ਖਮੀ, 5 ਦੀ ਹਾਲਤ ਗੰਭੀਰ, ਇਕ ਮੌਤ/ ਪਿੰਡ ਘੱਗਾ ਨੇੜੇ ਅਚਾਨਕ ਪਲਟੀ ਸਪੀਪਰ ਬੱਸ By admin - May 15, 2026 0 1 Facebook Twitter Pinterest WhatsApp ਪਟਿਆਲਾ ਨੇੜਲੇ ਕਸਬਾ ਘੱਗਾ ਨੇੜੇ ਸਲੀਪਰ ਬੱਸ ਪਲਟਣ ਕਾਰਨ ਇਕ ਜਣੇ ਦੀ ਮੌਤ ਜਦਕਿ ਦਰਜਨ ਦੇ ਕਰੀਬ ਸਵਾਰੀਆਂ ਦੇ ਜ਼ਖਮੀ ਹੋਣ ਦੁਖਦਾਈ ਖਬਰ ਸਾਹਮਣੇ ਆਈ ਹੈ। ਜ਼ਖਮੀਆਂ ਵਿਚੋਂ 5 ਦੀ ਹੀਲਤ ਗੰਭੀਰ ਦੱਸੀ ਜਾ ਰਹੀ ਹੈ, ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਸਮਾਣਾ ਵਿਖੇ ਲਿਜਾਇਆ ਗਿਆ, ਜਿੱਥੋਂ ਪਟਿਆਲਾ ਰੈਫਰ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਇਹ ਹਾਦਸਾ ਅੱਜ ਸਵੇਰੇ ਕਰੀਬ 3 ਵਜੇ ਵਾਪਰਿਆ ਜਦੋਂ ਜੈਪੁਰ ਤੋਂ ਚੰਡੀਗੜ੍ਹ ਵੱਲ ਜਾ ਰਹੀ ਬੱਸ ਕਸਬਾ ਘੱਗਾ ਵਿੱਚ ਦਾਖਲ ਤੋਂ ਬਾਅਦ ਅਤਾਲਾਂ ਮੋੜ ਕੋਲ ਇੱਕ ਪਾਸੇ ਪਲਟ ਗਈ। ਬੱਸ ਵਿੱਚ ਕੁਝ ਬੱਚੇ ਵੀ ਸਵਾਰ ਸਨ। ਅਚਾਨਕ ਚੱਲਦੀ ਬੱਸ ਦੇ ਪਲਟਣ ਦੇ ਅਸਲ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ ਹੈ। ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਖਬਰਾਂ ਮੁਤਾਬਕ ਰਾਠੌਰ ਟ੍ਰੈਵਲਜ਼ ਦੀ ਟੂਰਿਸਟ ਬੱਸ ਅਚਾਨਕ ਬੇਕਾਬੂ ਹੋ ਕੇ ਪਹਿਲਾਂ ਬਿਜਲੀ ਦੇ ਖੰਭੇ ਨਾਲ ਟਕਰਾਈ ਅਤੇ ਉਸ ਤੋਂ ਬਾਅਦ ਸੜਕ ਕਿਨਾਰੇ ਪਲਟ ਗਈ। ਹਾਦਸੇ ਤੋਂ ਬਾਅਦ ਮੌਕੇ ’ਤੇ ਅਫ਼ਰਾ-ਤਫ਼ਰੀ ਦਾ ਮਾਹੌਲ ਬਣ ਗਿਆ। ਸਥਾਨਕ ਲੋਕਾਂ ਨੇ ਵੀ ਰਾਹਤ ਕਾਰਜਾਂ ਵਿਚ ਸਹਿਯੋਗ ਦਿੱਤਾ ਅਤੇ ਜ਼ਖ਼ਮੀਆਂ ਨੂੰ ਬੱਸ ਵਿਚੋਂ ਬਾਹਰ ਕੱਢਿਆ। ਜ਼ਖ਼ਮੀ ਯਾਤਰੀਆਂ ਨੂੰ ਨਿੱਜੀ ਅਤੇ ਸਰਕਾਰੀ ਐਂਬੂਲੈਂਸਾਂ ਰਾਹੀਂ ਸਿਵਲ ਹਸਪਤਾਲ ਸਮਾਣਾ ਪਹੁੰਚਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ। ਜ਼ਿਆਦਾ ਗੰਭੀਰ ਜ਼ਖਮੀਆਂ ਨੂੰ ਪਟਿਆਲਾ ਲਈ ਰੈਫਰ ਕੀਤਾ ਗਿਆ ਹੈ।