ਸੰਗਰੂਰ ’ਚ ਸਫਾਈ ਸੇਵਕਾਂ ਦਾ ਪ੍ਰਦਰਸ਼ਨ ਜਾਰੀ/ ਅਕਾਲੀ ਦਲ ਹਲਕਾ ਇੰਚਾਰਜ ਖੰਨਾ ਰਹੇ ਮੌਜੂਦ/ ਸਰਕਾਰ ਦੀਆਂ ਨੀਤੀਆਂ ਦਾ ਕੀਤਾ ਵਿਰੋਧ

0
1

 

ਸੰਗਰੂਰ ਵਿਖੇ ਸਫਾਈ ਸੇਵਕਾਂ ਦਾ ਧਰਨਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਸਫਾਈ ਸੇਵਕ ਯੂਨੀਅਨ ਦੇ ਸੱਦੇ ਤਹਿਤ ਲਾਏ ਗਏ ਧਰਨੇ ਵਿਚ ਅਕਾਲੀ ਦਲ ਦੇ ਹਲਕਾ ਇੰਚਾਰਜ ਅਰਵਿੰਦ ਖੰਨਾ ਸਮੇਤ ਕਈ ਸਿਆਸੀ ਧਿਰਾਂ ਦੇ ਆਗੂ ਵੀ ਮੌਜੂਦ ਰਹੇ। ਇਸ ਮੌਕੇ ਆਪਣੇ ਸੰਬੋਧਨ ਵਿਚ ਅਰਵਿੰਦ ਖੰਨਾ ਨੇ ਕਿਹਾ ਕਿ ਸਰਕਾਰ ਸਫਾਈ ਸੇਵਕਾਂ ਦੀਆਂ ਮੰਗਾਂ ਨੂੰ ਲਗਾਤਾਰ ਨਜਰਅੰਦਾਜ ਕਰ ਰਹੀ ਹੈ ਜੋ ਅਤੀ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਮੁਲਾਜਮਾਂ ਦੀ ਹੜਤਾਲ ਕਾਰਨ ਸਫਾਈ ਵਿਵਸਥਾ ਡਗਮਗਾ ਰਹੀ ਹੈ, ਇਸ ਲਈ ਸਰਕਾਰ ਨੂੰ ਹੜਤਾਲ ਖਤਮ ਕਰਵਾਉਣ ਲਈ ਯਤਨ ਕਰਨੇ ਚਾਹੀਦੇ ਹਨ।
ਦੱਸਣਯੋਗ ਹੈ ਕਿ ਪੰਜਾਬ ਭਰ ਅੰਦਰ ਸਫਾਈ ਸੇਵਕਾਂ ਵੱਲੋਂ 6 ਮਈ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਕੀਤੀ ਹੋਈ ਹੈ ਅਤੇ ਸਫਾਈ ਸੇਵਕਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਗੱਲ ਜੇਕਰ ਸੰਗਰੂਰ ਦੀ ਗੱਲ ਕੀਤੀ ਜਾਵੇ ਤਾਂ ਹੜਤਾਲ ਨਾਲ ਪੂਰੇ ਸ਼ਹਿਰ ਦੇ ਵਿੱਚ ਕੂੜਾ ਜਮਾ ਹੋ ਗਿਆ ਹੈ ਜਿਸ ਤੋਂ ਬਿਮਾਰੀਆਂ ਆਉਣ ਦਾ ਡਰ ਅਤੇ ਆਮ ਜਨਤਾ ਕੂੜੇ ਨਾਲ ਖੱਜਲ ਹੋ ਰਹੀ ਹੈ। ਉੱਥੇ ਹੀ ਅੱਜ ਉਹਨਾਂ ਦੇ ਨੌਵੇਂ ਦਿਨ ਤੇ ਸਫਾਈ ਸੇਵਕ ਆਪਣੀ ਹੜਤਾਲ ਜਾਰੀ ਰੱਖ ਰਹੇ ਹਨ। ਜਿਸ ਵਿੱਚ ਸੰਗਰੂਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਅਰਵਿੰਦ ਖੰਨਾ ਉਹਨਾਂ ਦੇ ਧਰਨੇ ਤੇ ਪਹੁੰਚੇ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਇਹ ਧਰਨਾ ਪ੍ਰਦਰਸ਼ਨ ਪੂਰੇ ਪੰਜਾਬ ਦੇ ਵਿੱਚ ਜਾਰੀ ਹੈ ਤਾਂ ਉਸ ਵਿੱਚ ਸਭ ਤੋਂ ਵੱਡਾ ਮਸਲਾ ਇਹ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹਰ ਇੱਕ ਨਾਲ ਆਪਣੀ ਸਰਕਾਰ ਬਣਾਉਣ ਲਈ ਪਿਛਲੇ ਸਮੇਂ ਦੇ ਵਿੱਚ ਝੂਠੇ ਵਾਅਦੇ ਕੀਤੇ ਅੱਜ ਇਹਨਾਂ ਦਾ ਕੰਟਰੈਕਟ ਦੇ ਆਧਾਰ ਨੂੰ ਤੋੜਨਾ ਮੁਲਾਜ਼ਮਾਂ ਨੂੰ ਪੱਕੇ ਕਰਨਾ ਅਤੇ ਹੋਰ ਮੰਗਾਂ ਨੂੰ ਲੈ ਕੇ ਜੋ ਧਰਨਾ ਚੱਲ ਰਿਹਾ ਹੈ ਇਹ ਧਰਨਾ ਨਾ ਚੱਲਦਾ।
ਉਨ੍ਹਾਂ ਕਿਹਾ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਰਹਿੰਦੀ, ਤਾਂ ਇਨ੍ਹਾਂ ਦੀਆਂ ਮੰਗਾਂ ਕਾਫੀ ਦੇਰ ਪਹਿਲਾਂ ਮੰਨ ਲਈਆਂ ਜਾਣੀਆਂ ਸਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਫਾਈ ਸੇਵਕਾਂ ਲਈ ਆਪਣੀ ਸਮੇਂ ਵਿੱਚ ਇਹਨਾਂ ਦੀਆਂ ਮੰਗਾਂ ਨੂੰ ਪੂਰਾ ਕੀਤਾ ਗਿਆ ਸੀ ਅਤੇ ਇਹਨਾਂ ਦੀ ਨੌਕਰੀਆਂ ਨੂੰ ਪੱਕਾ ਕਰਨ ਦੀ ਗੱਲ ਕੀਤੀ ਜਾ ਰਹੀ ਸੀ ਪਰ ਉਸ ਸਮੇਂ ਕਾਂਗਰਸ ਸਰਕਾਰ ਨੇ ਇਹ ਬਿੱਲ ਨੂੰ ਪਾਸ ਨਾ ਕੀਤਾ ਅਤੇ ਇਹਨਾਂ ਦੀਆਂ ਮੰਗਾਂ ਮੁੜ ਅੜੀਆਂ ਰਹੀਆਂ ਉੱਥੇ ਹੀ ਜਦੋਂ ਅੱਜ ਇਹਨਾਂ ਦੀਆਂ ਮੰਗਾਂ ਨੂੰ ਦੇਖ ਰਹੇ ਹਾਂ ਤਾਂ ਉਹਨਾਂ ਨੂੰ ਇਸ ਗੱਲ ਦਾ ਅਫਸੋਸ ਹੈ ਕਿ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ ਝੂਠੇ ਵਾਦੇ ਕੀਤੇ ਪਰ ਸਫਾਈ ਸੇਵਕਾਂ ਦੀਆਂ ਮੰਗਾਂ ਨੂੰ ਹੁਣ ਤੱਕ ਪੂਰਾ ਨਾ ਕੀਤਾ। ਉਹਨਾਂ ਕਿਹਾ ਜੇਕਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਇਸ ਵਾਰ ਸੱਤਾ ਵਿੱਚ ਆਉਂਦੀ ਹੈ ਤਾਂ ਸਫਾਈ ਸੇਵਕਾਂ ਦੀ ਹਰ ਇੱਕ ਮੰਗ ਨੂੰ ਪੂਰਾ ਕੀਤਾ ਜਾਵੇਗਾ।

LEAVE A REPLY

Please enter your comment!
Please enter your name here