ਗੁਰਦਾਸਪੁਰ ਦੇ ਨੌਜਵਾਨ ਕਿਸਾਨ ਨੇ ਕਾਇਮ ਕੀਤੀ ਮਿਸਾਲ/ ਹਦਵਾਣੇ ਤੇ ਖਰਬੂਜੇ ਦੀ ਕਾਸ਼ਤ ਕਰ ਕਮਾਇਆ ਲੱਖਾਂ/ ਬਹੁਤੇ ਕਿਸਾਨ ਛੱਡ ਗਏ ਹਨ ਇਹ ਖੇਤੀ

0
2

ਗੁਰਦਾਸਪੁਰ ਦੇ ਪਿੰਡ ਬਸਰਾਵਾਂ ਵਾਸੀ ਨੌਜਵਾਨ ਕਿਸਾਨ ਗੁਰਜੀਤ ਸਿੰਘ ਨੇ ਹਦਵਾਣਾ ਤੇ ਖਰਬੂਜੇ ਦੀ ਖੇਤੀ ਕਰ ਕੇ ਬਾਕੀ ਕਿਸਾਨਾਂ ਲਈ ਮਿਸਾਲ ਪੇਸ਼ ਕੀਤੀ ਹੈ। ਗੁਰਜੀਤ ਸਿੰਘ ਦੇ ਦੱਸਣ ਮੁਤਾਬਕ ਉਹ ਪਿਛਲੇ 12-13 ਸਾਲਾਂ ਤੋਂ ਖਰਬੂਜੇ ਤੇ ਹਦਵਾਣੇ ਦੀ ਖੇਤੀ ਕਰ ਕੇ ਲੱਖਾਂ ਰੁਪਏ ਦਾ ਮੁਨਾਫਾ ਕਮਾ ਰਿਹਾ ਹੈ। ਗੁਰਜੀਤ ਸਿੰਘ ਦਾ ਕਹਿਣਾ ਹੈ ਕਿ ਬੇਸ਼ੱਕ ਇਹ ਖੇਤੀ ਮਹਿੰਗੀ ਹੈ ਅਤੇ ਸਰਕਾਰ ਵੱਲੋਂ ਬੀਜ ਅਤੇ ਖਾਦਾ ਤੇ ਕੋਈ ਸਬਸਿਡੀ ਨਹੀਂ ਦਿੱਤੀ ਜਾਂਦੀ ਪਰ ਫਿਰ ਵੀ ਸਬਰ ਨਾਲ ਜੇਕਰ ਇਹ ਖੇਤੀ ਕੀਤੀ ਜਾਵੇ ਤਾਂ ਚੰਗਾ ਫਾਇਦਾ ਦੇ ਸਕਦੀ ਹੈ।
ਹਦਵਾਣਾ ਅਤੇ ਖਰਬੂਜਾ ਵਿੱਚ ਬੀਜਣ ਵਿੱਚ ਪਾਣੀ ਬਹੁਤ ਘੱਟ ਲੱਗਦਾ ਹੈ ਅਤੇ ਜੇਕਰ ਮੌਸਮ ਦੀ ਮਾਰ ਪੈ ਜਾਵੇ ਤਾਂ ਨੁਕਸਾਨ ਵੀ ਹੋ ਸਕਦਾ ਹੈ ਪਰ ਜੇਕਰ ਇੱਕ ਸਾਲ ਨੁਕਸਾਨ ਹੁੰਦਾ ਹੈ ਤਾਂ ਅਗਲੇ ਸਾਲ ਉਹ ਨੁਕਸਾਨ ਕਵਰ ਵੀ ਹੋ ਜਾਂਦਾ ਹੈ। ਉਸਨੇ ਕਿਹਾ ਕਿ ਜੇ ਸਬਰ ਨਾਲ ਇਹਨਾਂ ਫਲਾਂ ਦੀ ਖੇਤੀ ਕੀਤੀ ਜਾਵੇ ਤਾਂ ਕਿਸਾਨ ਵਧੀਆ ਮੁਨਾਫਾ ਵੀ ਕਮਾ ਸਕਦਾ ਹੈ ਭਾਰਤ ਸਰਕਾਰ ਨੂੰ ਵੀ ਅਜਿਹੀ ਖੇਤੀ ਪ੍ਰਫੁੱਲਿਤ ਕਰਨ ਲਈ ਬੀਜਾਂ, ਖਾਂਦਾ ਤੇ ਮਸ਼ੀਨਾਂ ਤੇ ਸਬਸਿਡੀ ਦੇਣੀ ਚਾਹੀਦੀ ਹੈ।
ਦੱਸਣਯੋਗ ਹੈ ਕਿ ਹਦਵਾਣਾ ਤੇ ਖਰਬੂਜਾ ਗਰਮੀਆਂ ਦਾ ਫਲ ਹੈ। ਇਸ ਦੀ ਜ਼ਿਆਦਾਤਰ ਕਾਸ਼ਤ ਕਪੂਰਥਲਾ ਬੈਲਟ ਵਿੱਚ ਕੀਤੀ ਜਾਂਦੀ ਹੈ ਪਰ ਇਹ ਖੇਤੀ ਮਹਿੰਗੀ ਹੋਣ ਕਾਰਨ ਗੁਰਦਾਸਪੁਰ ਦੇ ਬਹੁਤ ਸਾਰੇ ਕਿਸਾਨ ਖਰਬੂਜਾ ਤੇ ਹਦਵਾਣਾ ਬੀਜਣਾ ਛੱਡ ਚੁੱਕੇ ਹਨ, ਜਿਨ੍ਹਾਂ ਵਿਚ ਪਿੰਡ ਬਸਰਾਵਾਂ ਦਾ ਨੌਜਵਾਨ ਕਿਸਾਨ ਗੁਰਜੀਤ ਸਿੰਘ ਵੀ ਸ਼ਾਮਲ ਹੈ। ਉਹ ਪਿਛਲੇ 12 _13 ਸਾਲ ਤੋਂ ਖਰਬੂਜਾ ਤੇ ਹਦਵਾਣਾ ਬੀਜ ਕੇ ਲੱਖਾਂ ਰੁਪਏ ਕਮਾ ਰਿਹਾ ਹੈ।

LEAVE A REPLY

Please enter your comment!
Please enter your name here