ਤਰਨ ਤਾਰਨ ’ਚ ਕੈਮਿਸਟ ਭਾਈਚਾਰੇ ਦੀ ਮੀਟਿੰਗ/ 20 ਮਈ ਨੂੰ ਦੇਸ਼ ਭਰ ਅੰਦਰ ਸਟੋਰ ਬੰਦ ਰੱਖਣ ਦਾ ਐਲਾਨ/ ਮੈਡੀਕਲ ਐਸੋਸੀਏਸ਼ਨ ਦੀ ਕਾਲ ’ਤੇ ਲਿਆ ਫੈਸਲਾ

0
1

ਤਰਨ ਤਾਰਨ ਵਿਖੇ ਹੋਈ ਕੈਮਿਸਟ ਭਾਈਚਾਰੇ ਦੀ ਮੀਟਿੰਗ ਦੌਰਾਨ 20 ਮਈ ਤੋਂ ਦੇਸ਼ ਭਰ ਅੰਦਰ ਮੈਡੀਕਲ ਸਟੋਰ ਬੰਦ ਰੱਖਣ ਦਾ ਐਲਾਨ ਕੀਤਾ ਹੈ। ਜਥੇਬੰਦੀ ਦੇ ਪ੍ਰਧਾਨ ਬਿਮਲ ਅਗਰਵਾਲ ਦੀ ਅਗਵਾਈ ਹੇਠਾਂ ਹੋਈ ਮੀਟਿੰਗ ਦੌਰਾਨ ਮੈਡੀਕਲ ਐਸੋਸੀਏਸ਼ਨ ਨੇ ਦਵਾਈਆਂ ਦੀ ਆਨਲਾਈਨ ਵਿਕਰੀ ਤੇ ਨਸ਼ੀਲੀਆਂ ਦਵਾਈਆਂ ਨੂੰ ਲੈ ਕੇ ਆਪਣਾ ਰੋਸ ਜਾਹਰ ਕੀਤਾ। ਜਥੇਬੰਦੀਆਂ ਆਗੂਆਂ ਨੇ ਕਿਹਾ ਕਿ ਹੜਤਾਲ ਦੇ ਨਾਲ ਆਪਣੀਆਂ ਮੰਗਾਂ ਸਰਕਾਰ ਤੱਕ ਪਹੁੰਚਾਈਆਂ ਜਾਣਗੀਆਂ। ਆਗੂਆਂ ਨੇ ਇਹਨਾਂ ਗੰਭੀਰ ਮਸਲਿਆ ਦੇ ਉੱਪਰ ਧਿਆਨ ਦੇ ਕੇ ਮਸਲਾ ਹੱਲ ਕਰਨ ਦੀ ਮੰਗ ਕੀਤੀ।
ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਪੰਜਾਬ ਕੈਮਿਸਟ ਐਸੋਸੀਏਸ਼ਨ ਅਤੇ ਆਲ ਇੰਡੀਆ ਆਰਗਨਾਈਜੇਸ਼ਨ ਆਫ਼ ਕੈਮਿਸਟ ਐਂਡ ਡਰੁੱਗਿਸਟ ਐਸੋਸੀਏਸ਼ਨ ਵੱਲੋਂ ਪੂਰੇ ਭਾਰਤ ਵਿੱਚ ਮੈਡੀਕਲ ਸਟੋਰ ਬੰਦ ਕਰਨ ਦੀ ਕਾਲ ਦਿੱਤੀ ਗਈ ਹੈ , ਜਿਸਦਾ ਮੁੱਖ ਕਾਰਨ ਆਨਲਾਈਨ ਦਵਾਈਆਂ ਦੀ ਹੋ ਰਹੀ ਵਿਕਰੀ ਹੈ , ਜਿਸ ਵਿੱਚ ਨਕਲੀ ਅਤੇ ਨਸ਼ੀਲੀਆਂ ਦਵਾਈਆਂ ਦੀ ਵਿਕਰੀ ਵੀ ਸ਼ਾਮਿਲ ਹੈ , ਕਿਉਂਕਿ ਸਰਕਾਰ ਵੱਲੋਂ ਨਿਰਧਾਰਿਤ ਸਰਕਾਰੀ ਕਾਨੂੰਨਾਂ ਮੁਤਾਬਿਕ ਦਵਾਈ ਸਿਰਫ਼ ਮੈਡੀਕਲ ਪ੍ਰੈਕਟਿਸ਼ਨਰ ਦੇ ਦੁਆਰਾ ਜਾਂ ਉਸਦੀ ਹਾਜ਼ਰੀ ਦੇ ਵਿੱਚ ਹੀ ਦਿੱਤੀ ਜਾ ਸਕਦੀ ਹੈ ਲੇਕਿਨ ਉੱਥੇ ਹੀ ਇਹ ਦਵਾਈਆਂ ਕੋਰੀਅਰ ਦੁਆਰਾ ਆਮ ਲੋਕਾਂ ਦੇ ਘਰਾਂ ਦੇ ਵਿੱਚ ਪਹੁੰਚਾਈਆਂ ਜਾ ਰਹੀਆਂ ਹਨ ਜੌ ਕਿ ਚਿੰਤਾ ਦਾ ਵਿਸ਼ਾ ਹੈ। ਇਸਦੇ ਨਾਲ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ ਹੈ ਤੇ ਉੱਥੇ ਹੀ ਬਾਜ਼ਾਰ ਦੇ ਵਿੱਚ ਜ਼ਮੀਨੀ ਪੱਧਰ ਤੇ ਮਿਹਨਤ ਕਰਨ ਵਾਲੇ ਕਾਰੋਬਾਰੀਆਂ ਦੀ ਵੀ ਮੁਸੀਬਤ ਵੱਧ ਰਹੀ ਹੈl
ਆਨਲਾਈਨ ਦਵਾਈਆਂ ਦੀ ਵਿਕਰੀ ਦੇ ਨਾਲ ਦੇਸ਼ ਦਾ ਪੈਸਾ ਵਿਦੇਸ਼ ਦੇ ਵਿੱਚ ਜਾ ਰਿਹਾ ਹੈ ਅਤੇ ਡਰੱਗ ਮਾਫ਼ੀਆ ਦੀ ਵੀ ਆਨਲਾਈਨ ਦਵਾਈਆਂ ਦੇ ਕਾਰੋਬਾਰ ਦੀ ਆੜ੍ਹ ਦੇ ਵਿੱਚ ਹਾਵੀ ਹੋਣ ਦੀ ਪੂਰੀ ਸੰਭਾਵਨਾਂ ਹੈ l 20 ਮਈ 2026 ਨੂੰ ਦੁਨੀਆਂ ਭਰ ਦੇ ਵਿੱਚ ਕੈਮਿਸਟਾਂ ਨੂੰ ਆ ਰਹੀਆਂ ਦਿੱਕਤਾਂ ਦੇ ਕਾਰਨ ਪੂਰੇ ਭਾਰਤ ਦੇ ਵਿੱਚ ਮੈਡੀਕਲ ਸਟੋਰ ਬੰਦ ਕਰਕੇ ਸ਼ਾਂਤੀ ਪੂਰਵਕ ਤਰੀਕੇ ਦੇ ਨਾਲ ਇਸ ਹੜਤਾਲ ਦੇ ਨਾਲ ਆਪਣੀਆਂ ਮੰਗਾਂ ਸਰਕਾਰ ਤੱਕ ਪਹੁੰਚਾਈਆਂ ਜਾਣਗੀਆਂl

LEAVE A REPLY

Please enter your comment!
Please enter your name here