ਪੰਜਾਬ ਬਠਿੰਡਾ ’ਚ ਕੱਪੜਿਆਂ ਦੇ ਸ਼ੋਅਰੂਮ ਨੂੰ ਅੱਗ/ ਜਾਨੀ ਨੁਕਸਾਨ ਤੋਂ ਬਚਾਅ, ਸਾਮਾਨ ਸੜ ਕੇ ਸੁਆਹ/ ਫਾਇਰ ਬ੍ਰਿਗੇਡ ਨੇ ਪਾਇਆ ਕਾਬੂ By admin - May 11, 2026 0 1 Facebook Twitter Pinterest WhatsApp ਬਠਿੰਡਾ ਦੇ ਆਰੀਆ ਸਮਾਜ ਚੌਂਕ ਮਾਰਕੀਟ ਵਿਚ ਹਾਲਾਤ ਉਸ ਵੇਲੇ ਅਫਰਾ-ਤਫਰਾ ਵਾਲੇ ਬਪਣ ਗਏ ਜਦੋਂ ਇੱਥੇ ਸਥਿਤ ਸਪੋਰਟਸ ਕਿੰਗ ਦੇ ਕੱਪੜਿਆ ਦੇ ਸ਼ੋਅਰੂਮ ਵਿਚ ਅਚਾਨਕ ਅੱਗ ਲੱਗ ਗਈ। ਇਸ ਅੱਗ ਨਾਲ ਭਾਵੇਂ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ ਪਰ ਦੁਕਾਨ ਅੰਦਰ ਪਿਆ ਸਾਮਾਨ ਸੜ ਕੇ ਸੁਆਹ ਹੋ ਗਿਆ। ਅੱਗ ਲੱਗਣ ਦਾ ਕਾਰਨ ਬਿਜਲੀ ਦਾ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ। ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ਉਤੇ ਮੁਸ਼ੱਕਤ ਬਾਅਦ ਅੱਗ ਤੇ ਕਾਬੂ ਪਾਇਆ।