ਪੰਜਾਬ ਸੁਨਾਮ ’ਚ ਬੇਅਦਬੀ ਕਾਨੂੰਨ ਤੋਂ ਲੋਕਾਂ ’ਚ ਸਹਿਮ/ ਗੁਰਦੁਆਰੇ ਜਮ੍ਹਾਂ ਕਰਵਾਏ ਗੁੱਟਕਾ ਸਾਹਿਬ ਤੇ ਪੋਥੀਆਂ/ 452 ਗੁੱਟਕਾ ਸਾਹਿਬ ਤੇ ਪੋਥੀਆਂ ਹੋਈਆਂ ਜਮ੍ਹਾਂ By admin - May 9, 2026 0 1 Facebook Twitter Pinterest WhatsApp ਇੱਕ ਪਾਸੇ ਸਰਕਾਰ ਵੱਲੋਂ ਬੇਅਦਬੀ ਕਨੂੰਨ ਬਣਾਉਣ ਦੀ ਖੁਸ਼ੀ ’ਚ ਸ਼ੁਕਰਾਨਾ ਯਾਤਰਾ ਕੱਢੀ ਜਾ ਰਹੀ ਹੈ ਪਰ ਦੂਜੇ ਪਾਸੇ ਨਵੇਂ ਬਣੇ ਕਾਨੂੰਨ ਦੇ ਡਰ ਤੋਂ ਰੋਜਾਨਾ ਨਿਤਨੇਮ ਕਰਨ ਲਈ ਘਰਾਂ ਵਿੱਚ ਰੱਖੇ ਗੁਟਕਾ ਸਾਹਿਬ ਨੂੰ ਲੋਕ ਗੁਰਦੁਆਰਾ ਸਾਹਿਬ ਅੰਦਰ ਜਮ੍ਹਾਂ ਕਰਵਾਉਣ ਲੱਗੇ ਹਨ। ਅਜਿਹਾ ਹੀ ਮਾਮਲਾ ਸੁਨਾਮ ਤੋਂ ਸਾਹਮਣੇ ਆਇਆ ਹੈ, ਜਿੱਥੇ 7 ਗੁਰਦੁਆਰਿਆਂ ਅੰਦਰ ਲੋਕਾਂ ਵੱਲੋਂ 452 ਗੁਟਕਾ ਸਾਹਿਬ ਤੇ ਪੋਥੀਆਂ ਜਮ੍ਹਾਂ ਕਰਵਾਈਆਂ ਗਈਆਂ ਹਨ। ਲੋਕਾਂ ਦੇ ਦੱਸਣ ਮੁਤਾਬਕ ਇਹ ਕਦਮ ਸਖਤ ਕਾਨੂੰਨ ਤੋਂ ਬਚਣ ਦੇ ਮਕਸਦ ਨਾਲ ਚੁੱਕਿਆ ਗਿਆ ਹੈ। ਸੰਗਰੂਰ ਦੇ ਗੁਰਦੁਆਰਾ ਨਾਨਕੀਆਣਾ ਸਾਹਿਬ ਦੇ ਪ੍ਰਬੰਧਕਾਂ ਮੁਤਾਬਕ ਕਾਨੂੰਨ ਦੇ ਡਰ ਤੋਂ ਲੋਕਾਂ ਵੱਲੋਂ ਹੁਣ ਤਕ 452 ਗੁੱਟਕਾ ਸਾਹਿਬ ਅਤੇ ਪੋਥੀਆਂ ਕਰਵਾਏ ਜਮ੍ਹਾਂ ਕਰਵਾਏ ਗਏ ਹਨ।