ਫਰੀਦਕੋਟ ਦੇ ਨੈਸ਼ਨਲ ਹਾਈਵੇ 54 ’ਤੇ ਭਿਆਨਕ ਹਾਦਸਾ/ ਖੜੀ ਬਲੈਰੋ ਜੀਪ ‘ਚ ਵੱਜੀ ਕਾਰ/ ਚਾਲਕਾਂ ਦਾ ਬਚਾਅ, ਗੱਡੀਆਂ ਦਾ ਨੁਕਸਾਨ

0
1

ਫਰੀਦਕੋਟ ਦੇ ਨੈਸ਼ਨਲ ਹਾਈਵੇ ਉਤੇ ਸਥਿਤ ਪਿੰਡ ਟਹਿਣਾ ਨੇੜੇ ਅੱਜ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦੋਂ ਸੜਕ ਕੰਢੇ ਖੜ੍ਹੀ ਜੀਪ ਨਾਲ ਇਕ ਕਾਰ ਦੀ ਟੱਕਰ ਹੋ ਗਈ। ਇਸ ਹਾਦਸੇ ਦੇ ਚਲਦਿਆਂ ਗੱਡੀਆਂ ਵਿਚ ਸਵਾਰ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਪਰ ਗੱਡੀਆਂ ਦਾ ਕਾਫੀ ਨੁਕਸਾਨ ਹੋ ਗਿਆ। ਹਾਦਸੇ ਦੀ ਵਜ੍ਹਾਂ ਕਾਰ ਚਾਲਕ ਦੇ ਫੋਨ ਵਿਚ ਰੁੱਝਿਆ ਹੋਣਾ ਦੱਸਿਆ ਜਾ ਰਿਹਾ ਹੈ। ਮੌਕੇ ਪਹੁੰਚੀ ਐਸਐਸਐਫ ਟੀਮ ਮੁਤਾਬਕ ਕਾਰ ਅੰਮ੍ਰਿਤਸਰ ਵਾਲੇ ਪਾਸਿਓ ਆ ਰਹੀ ਸੀ। ਹਾਦਸੇ ਤੋਂ ਬਾਅਦ ਦੋਵੇਂ ਕਾਰਾਂ ਦਾ ਸਵਾਰਾਂ ਨੇ ਆਪਣੀ ਸਹਿਮਤੀ ਨਾਲ ਕਾਰਵਾਈ ਤੋਂ ਇਨਕਾਰ ਕੀਤਾ ਜਿਸ ਕਾਰਨ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ।

LEAVE A REPLY

Please enter your comment!
Please enter your name here