ਪੰਜਾਬ ਫਰੀਦਕੋਟ ਜੇਲ੍ਹ ਅੰਦਰ ਹਵਾਲਾਤੀ ਵੱਲੋਂ ਖੁਦਕੁਸ਼ੀ/ ਫਾਹਾ ਲਾ ਕੇ ਸਮਾਪਤ ਕੀਤੀ ਜੀਵਨ ਲੀਲਾ/ ਪੁਲਿਸ ਕਰ ਰਹੀ ਕਾਰਨਾਂ ਦੀ ਜਾਂਚ By admin - April 25, 2026 0 1 Facebook Twitter Pinterest WhatsApp ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ ਵਿੱਚ ਇੱਕ ਹਵਾਲਾਤੀ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਜੁਗਨੂ ਬਾਬਾ ਪੁੱਤਰ ਗੁਰਦਿਆਲ ਸਿੰਘ ਵਾਸੀ ਪਿੰਡ ਲੇਲਾ ਮਾਘ ਸਿੰਘ, ਜਿਲ੍ਹਾ ਲੁਧਿਆਣਾ ਥਾਣਾ ਅਜੀਤਵਾਲ ਮੋਗਾ ਵਿਖੇ ਦਰਜ ਮੁਕੱਦਮੇ ਤਹਿਤ ਤਹਿਤ ਕੇਂਦਰੀ ਜੇਲ ਫਰੀਦਕੋਟ ਵਿੱਚ ਬੰਦ ਸੀ। ਉਸ ਨੇ ਆਪਣੀ ਬੈਰਕ ਅੰਦਰ ਚੈਨਲ ਨਾਲ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਹੈ। ਜੇਲ੍ਹ ਪ੍ਰਸ਼ਾਸਨ ਨੇ ਲਾਸ਼ ਕਬਜੇ ਵਿਚ ਲੈ ਕੇ ਗੁਰੂ ਗੋਬਿੰਦ ਸਿੰਘ ਹਸਪਤਾਲ ਫਰੀਦਕੋਟ ਦੀ ਮੋਰਚਰੀ ਵਿਚ ਰਖਵਾ ਦਿੱਤੀ ਹੈ। ਮਾਮਲੇ ਸਬੰਧੀ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਪੁਲਿਸ ਵੱਲੋਂ ਜਾਂਚ ਜਾਰੀ ਹੈ। ਫਿਲਹਾਲ ਇਸ ਮਾਮਲੇ ਸਬੰਧੀ ਮ੍ਰਿਤਕ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਹੈ ਅਤੇ ਪੋਸਟਮਾਰਟਮ ਤੋਂ ਬਾਅਦ ਅਗਲੀ ਕਾਰਵਾਈ ਪੁਲਿਸ ਵੱਲੋਂ ਅਮਲ ਚ ਲਿਆਂਦੀ ਜਾਵੇਗੀ।