ਪੰਜਾਬ ਮੋਗਾ ਦੇਹ ਵਪਾਰ ਮਾਮਲੇ ਬਾਰੇ ਆਪ ਦੀ ਪ੍ਰੈੱਸ ਕਾਨਫਰੰਸ/ ਬੁਲਾਰਾ ਬਲਤੇਜ ਪੰਨੂ ਨੇ ਕੀਤਾ ਸੰਬੋਧਨ/ ਅਕਾਲੀ ਆਗੂ ਦੀ ਸ਼ਮੂਲੀਅਤ ’ਤੇ ਚੁੱਕੇ ਸਵਾਲ By admin - April 16, 2026 0 3 Facebook Twitter Pinterest WhatsApp ਮੋਗਾ ਵਿਖੇ ਦੇਹ ਵਪਾਰ ਦੇ ਅੱਡੇ ਦੇ ਮਾਮਲੇ ਉਤੇ ਸਿਆਸਤ ਗਰਮਾ ਗਈ ਹੈ। ਮਾਮਲੇ ਵਿਚ ਅਕਾਲੀ ਆਗੂ ਦੀ ਸ਼ਮੂਲੀਅਤ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਅਕਾਲੀ ਦਲ ਨੂੰ ਘੇਰਿਆ ਹੈ। ਆਪ ਬੁਲਾਰਾ ਬਲਤੇਜ ਪੰਨੂ ਨੇ ਕਿਹਾ ਕਿ ਐਨੇ ਗੰਭੀਰ ਮਾਮਲੇ ਵਿਚ ਅਕਾਲੀ ਆਗੂ ਦੀ ਸ਼ਮੂਲੀਅਤ ਦੇ ਬਾਵਜੂਦ ਅਕਾਲੀ ਦਲ ਦੀ ਕੋਈ ਪ੍ਰਤੀਕਿਰਿਆ ਨਹੀਂ ਆਈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ 2007 ਤੋਂ 2017 ਦੇ ਰਾਜ ਦੌਰਾਨ ਇਸ ਦੇ ਆਗੂਆਂ ਦੇ ਵੱਖ ਵੱਖ ਧੰਦਿਆਂ ਵਿਚ ਸ਼ਾਮਲ ਹੋਣ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹੀਆਂ ਹਨ ਅਤੇ ਹੁਣ ਦੇਹ ਵਪਾਰ ਵਿਚ ਵੀ ਇਸ ਦੇ ਆਗੂਆਂ ਦੇ ਨਾਮ ਆਉਣੇ ਸ਼ੁਰੂ ਹੋ ਗਏ ਹਨ। ਮੋਗਾ ਦੇਹ ਵਪਾਰ ਅੱਡੇ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਅਕਾਲੀ ਦਲ ਨਾਲ ਸਬੰਧਤ ਜਗਜੀਤ ਸਿੰਘ ਜੀਤਾ ਦੀ ਸਿੱਧੀ ਸ਼ਮੂਲੀਅਤ ਸਾਹਮਣੇ ਆਈ ਹੈ ਪਰ ਅਕਾਲੀ ਦਲ ਇਸ ਵਾਲੇ ਚੁੱਪ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਮੋਗਾ ਰੈਲੀ ਦੌਰਾਨ ਇਹ ਆਗੂ ਸਰਗਰਮ ਸੀ ਅਤੇ ਇਸ ਦੀਆਂ ਫੋਟੋਆਂ ਵੀ ਸਾਹਮਣੇ ਆਈਆਂ ਹਨ। ਉਨ੍ਹਾਂ ਕਿਹਾ ਕਿ ਅਕਾਲੀ ਆਗੂ ਦੀ ਇਸ ਮਾਮਲੇ ਵਿਚ ਸ਼ਮੂਲੀਅਤ ਚਿੰਤਾਜਨਕ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲਾਂ ਮਾਮਲਾ ਨਹੀਂ ਹੈ ਜਦੋਂ ਕਿਸੇ ਅਕਾਲੀ ਆਗੂ ਦਾ ਸੈਕਸ ਸਕੈਡਲ ਵਿਚ ਨਾਮ ਆਇਆ ਹੋਵੇ। ਉਨ੍ਹਾਂ ਕਿਹਾ ਕਿ ਪੁਲਿਸ ਛਾਪੇ ਦੌਰਾਨ ਛੁਡਾਈਆਂ ਗਈਆਂ 17 ਲੜਕੀਆਂ ਵਿਚੋਂ ਇਕ ਨਾਬਾਲਿਗ ਵੀ ਸ਼ਾਮਲ ਹੈ ਜੋ ਮਾਮਲੇ ਨੂੰ ਹੋਰ ਗੰਭੀਰ ਬਣਾਉਂਦੀ ਹੈ, ਇਸ ਲਈ ਅਕਾਲੀ ਦਲ ਨੂੰ ਆਪਣੇ ਆਗੂ ਦੀ ਸ਼ਮੂਲੀਅਤ ਬਾਰੇ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ। ਦੱਸਣਯੋਗ ਹੈ ਕਿ ਮੋਗਾ ਪੁਲਿਸ ਨੇ ਬੀਤੇ ਦਿਨ ਇਕ ਕੋਠੀ ਵਿਚ ਛਾਪੇਮਾਰੀ ਕਰ ਕੇ ਦੇਹ ਵਪਾਰ ਦੇ ਵੱਡੇ ਅੱਡੇ ਦਾ ਪਰਦਾਫਾਸ਼ ਕੀਤਾ ਸੀ। ਪੁਲਿਸ ਨੇ ਕੋਠੀ ਵਿਚ 17 ਲੜਕੀਆਂ ਨੂੰ ਰੈਸਕਿਊ ਕੀਤਾ ਸੀ, ਜਿਨ੍ਹਾਂ ਵਿਚ ਇਕ ਨਾਬਾਲਿਗ ਵੀ ਸ਼ਾਮਲ ਸੀ। ਪੁਲਿਸ ਨੇ ਇਸ ਮਾਮਲੇ ਵਿਚ ਅਕਾਲੀ ਆਗੂ ਜਗਜੀਤ ਸਿੰਘ ਜੀਤਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਗ੍ਰਿਫ਼ਤਾਰੀ ਦੇ ਬਾਵਜੂਦ, ਕਿਸੇ ਵੀ ਅਕਾਲੀ ਦਲ ਦੇ ਆਗੂ ਨੇ ਕੋਈ ਟਿੱਪਣੀ ਨਹੀਂ ਕੀਤੀ। ਇਸ ਦੌਰਾਨ ਮੋਗਾ ਵਿੱਚ ਅਕਾਲੀ ਦਲ ਦੀ ਪੰਜਾਬ ਬਚਾਓ ਰੈਲੀ ਦੌਰਾਨ ਜਗਜੀਤ ਸਿੰਘ ਜੀਤਾ ਦੀ ਇੱਕ ਫੋਟੋ ਸਾਹਮਣੇ ਆਈ ਹੈ। ਆਪ ਬੁਲਾਰਾ ਬਲਤੇਜ ਪੰਨੂ ਨੇ ਕਿਹਾ ਕਿ ਵੇਸਵਾਗਮਨੀ ਵਰਗੇ ਗੰਭੀਰ ਮਾਮਲੇ ਵਿੱਚ ਅਕਾਲੀ ਦਲ ਦੇ ਆਗੂ ਦੀ ਸ਼ਮੂਲੀਅਤ ਅਤੇ ਬਾਅਦ ਵਿੱਚ ਉਸਦੀ ਗ੍ਰਿਫ਼ਤਾਰੀ ਬਹੁਤ ਚਿੰਤਾਜਨਕ ਹੈ। ਉਨ੍ਹਾਂ ਕਿਹਾ ਕਿ ਮੋਗਾ ਵਿੱਚ ਪਿਛਲੇ ਸਮੇਂ ਸਾਹਮਣੇ ਆਏ ਸੈਕਸ ਸਕੈਂਡਲਾਂ ਵਿੱਚ ਵੀ ਅਕਾਲੀ ਆਗੂਆਂ ਦਾ ਨਾਮ ਜੁੜਦੇ ਰਹੇ ਹਨ ਜੋ ਵੱਡੀ ਚਿੰਤਾ ਦਾ ਵਿਸ਼ਾ ਹੈ।