ਪੰਜਾਬ ਗੁਰਦਾਸਪੁਰ ਦੇ ਕਲਾਨੌਰ ਰੋਡ ’ਤੇ ਭਿਆਨਕ ਹਾਦਸਾ/ ਤੇਜ਼ ਰਫਤਾਰ ਟਿੱਪਰ ਨੇ ਕਾਰ ਨੂੰ ਮਾਰੀ ਟੱਕਰ/ ਸਵਾਰੀਆਂ ਦਾ ਬਚਾਅ, ਕਾਰ ਦਾ ਭਾਰੀ ਨੁਕਸਾਨ By admin - April 4, 2026 0 4 Facebook Twitter Pinterest WhatsApp ਗੁਰਦਾਸਪੁਰ ਕਲਾਨੌਰ ਰੋਡ ਤੇ ਸਥਿਤ ਅੱਡਾ ਜੋੜਾ ਛੱਤਰਾਂ ਦੇ ਨਜ਼ਦੀਕ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦੋਂ ਤੇਜ਼ ਰਫਤਾਰ ਟਿੱਪਰ ਨੇ ਕਾਰ ਸਵਾਰਾਂ ਨੂੰ ਟੱਕਰ ਮਾਰ ਦਿੱਤੀ। ਕਾਰ ਵਿਚ 5 ਜਣੇ ਸਵਾਰ ਸਨ, ਜਿਨ੍ਹਾਂ ਦੀ ਮੁਸ਼ਕਲ ਨਾਲ ਜਾਨ ਬਚੀ ਹੈ ਪਰ ਕਾਰ ਦਾ ਭਾਰੀ ਨੁਕਸਾਨ ਹੋਇਆ ਹੈ। ਕਾਰ ਸਵਾਰ ਅੰਮ੍ਰਿਤਪਾਲ ਸਿੰਘ ਦੇ ਦੱਸਣ ਮੁਤਾਬਕ ਘਟਨਾ ਵਿਚ ਸਵਾਰੀਆਂ ਦੇ ਵੀ ਸੱਟਾਂ ਲੱਗੀਆਂ ਨੇ ਜਦਕਿ ਕਾਰ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਹੈ। ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਐਸਐਸਐਫ ਟੀਮ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਕਾਰ ਵਿੱਚ ਸਵਾਰ ਨਿਹੰਗ ਸਿੰਘ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਉਹ ਬਟਾਲਾ ਦੇ ਨੇੜੇ ਇੱਕ ਪਿੰਡ ਦੇ ਰਹਿਣ ਵਾਲੇ ਹਨ ਅਤੇ ਗੁਰਦਾਸਪੁਰ ਕਿਸੇ ਕੰਮ ਲਈ ਆਏ ਸੀ ਤੇ ਇਸ ਤੋਂ ਬਾਅਦ ਉਹ ਕਲਾਨੌਰ ਨੂੰ ਜਾ ਰਹੇ ਸਨ ਕਿ ਰਸਤੇ ਵਿੱਚ ਅੱਡਾ ਜੋੜਾ ਛੱਤਰਾਂ ਨਜ਼ਦੀਕ ਅਚਾਨਕ ਕਲਾਨੌਰ ਸਾਈਡ ਤੋਂ ਆ ਰਹੀ ਇੱਕ ਤੇਜ ਰਫਤਾਰ ਟਿੱਪਰ ਨੇ ਸਾਡੀ ਕਾਰ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਸਾਡੀ ਕਾਰ ਦਾ ਕਰੀਬ 3 ਲੱਖ ਦਾ ਨੁਕਸਾਨ ਹੋ ਗਿਆ ਹੈ ਅਤੇ ਕਾਰ ਸਵਾਰਾਂ ਦੇ ਮਾਮੂਲੀ ਸੱਟਾਂ ਵੀ ਲੱਗੀਆਂ ਹਨ ਪਰ ਟਿੱਪਰ ਚਾਲਕ ਗੁਰਦਾਸਪੁਰ ਵਾਲੀ ਸਾਈਡ ਨੂੰ ਟਿੱਪਰ ਲੈ ਕੇ ਫਰਾਰ ਹੋ ਗਿਆ। ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਪੁਲਿਸ ਵੱਲੋਂ ਮੌਕੇ ਦੇ ਪਹੁੰਚ ਕੇ ਰੋਡ ਤੇ ਲੱਗੇ ਸੀਸੀਟੀਵੀ ਕੈਮਰਿਆਂ ਦੇ ਫੁਟੇਜ ਖੰਗਾਲੇ ਜਾ ਰਹੀ ਹਨ ਤਾਂ ਟਿੱਪਰ ਚਾਲਕ ਨੂੰ ਕਾਬੂ ਕੀਤਾ ਜਾ ਸਕੇ