ਪੰਜਾਬ ਗੁਰਦਾਸਪੁਰ ’ਚ ਪਟਰੋਲ ਪੰਪ ’ਤੇ ਅਨੋਖੀ ਠੱਗੀ/ ਤੇਲ ਪੁਆ ਬਿਨਾਂ ਪੈਸੇ ਦਿੱਤੇ ਕਾਰ ਸਵਾਰ ਫਰਾਰ/ ਘਟਨਾ ਸੀਸੀਟੀਵੀ ’ਚ ਕੈਦ By admin - April 4, 2026 0 7 Facebook Twitter Pinterest WhatsApp ਗੁਰਦਾਸਪੁਰ ਦੇ ਇਕ ਪਟਰੋਲ ਪੰਪ ਤੋਂ ਅਨੋਖੀ ਕਿਸਮ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਪਟਰੋਲ ਪੰਪ ਉਤੇ ਆਇਆ ਇਕ ਕਾਰ ਚਾਲਕ 4550 ਦਾ ਪਟਰੌਲ ਪੁਆ ਕੇ ਬਿਨਾਂ ਪੈਸੇ ਦਿੱਤੇ ਫਰਾਰ ਹੋ ਗਿਆ। ਗੁਰਦਾਸਪੁਰ ਤੋ ਦੋਰਾਂਗਲਾ ਰੋਡ ਤੇ ਸਥਿਤ ਬੈਂਸ ਫਿਲਿੰਗ ਸਟੇਸ਼ਨ ਦੇ ਮਾਲਕਾਂ ਦਾ ਦੱਸਣ ਮੁਤਾਬਕ ਕਾਲੇ ਰੰਗ ਦੀ ਕਾਰ ਉਤੇ ਆਏ ਸਖਸ਼ ਨੇ 4550 ਤੇਲ ਪੁਆਇਆ ਅਤੇ ਸਕੈਨ ਕਰਨ ਦੇ ਬਹਾਨੇ ਚਕਮਾ ਦੇ ਕੇ ਫਰਾਰ ਹੋ ਗਿਆ। ਸਾਰੀ ਘਟਨਾ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ ਹੈ। ਪੰਪ ਮਾਲਕਾਂ ਨੇ ਪੁਲਿਸ ਕੋਲ ਸ਼ਿਕਾਇਤ ਦੇ ਦਿੱਤੀ ਹੈ। ਹਾਲਾਂਕਿ ਜਦੋਂ ਇਹ ਕਾਲੀ ਗੱਡੀ ਦਾ ਚਾਲਕ ਗੱਡੀ ਦੋੜਾ ਕੇ ਫਰਾਰ ਹੋਇਆ ਤਾਂ ਪੈਟਰੋਲ ਪੰਪ ਤੇ ਕੰਮ ਕਰਨ ਵਾਲੀ ਲੜਕੀ ਵੱਲੋਂ ਆਪਣੀ ਸਕੂਟਰੀ ਤੇ ਉਸਦਾ ਪਿੱਛਾ ਵੀ ਕੀਤਾ ਗਿਆ ਪਰ ਗੱਡੀ ਚਾਲਕ ਉਸ ਨੂੰ ਵੀ ਚਕਮਾ ਦੇ ਕੇ ਫਰਾਰ ਹੋ ਗਿਆ। ਪੈਟਰੋਲ ਪੰਪ ਮਾਲਕ ਸੁਰਿੰਦਰ ਸਿੰਘ ਬੈਂਸ ਦਾ ਕਹਿਣਾ ਹੈ ਕਿ ਉਸ ਵੱਲੋਂ ਇਸਦੀ ਸ਼ਿਕਾਇਤ ਸੰਬੰਧਿਤ ਥਾਣਾ ਸਿਟੀ ਪੁਲਿਸ ਨੂੰ ਕੀਤੀ ਜਾ ਚੁੱਕੀ ਹੈ। ਉੱਥੇ ਹੀ ਥਾਣਾ ਸਿਟੀ ਦੇ ਇੰਚਾਰਜ ਇੰਸਪੈਕਟਰ ਦਵਿੰਦਰ ਪ੍ਰਕਾਸ਼ ਦਾ ਕਹਿਣਾ ਹੈ ਕਿ ਪੈਟਰੋਲ ਪੰਪ ਮਾਲਕ ਦੀ ਸ਼ਿਕਾਇਤ ਦੇ ਅਧਾਰ ਤੇ ਗੱਡੀ ਦੇ ਨੰਬਰ ਦੇ ਅਧਾਰ ਤੇ ਗੱਡੀ ਦੇ ਮਾਲਕ ਦੇ ਪਹਿਚਾਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਸ ਦੀ ਪਹਿਚਾਨ ਕਰਕੇ ਉਸ ਦੇ ਖਿਲਾਫ ਬਣਨ ਦੀ ਕਾਰਵਾਈ ਕੀਤੀ ਜਾਵੇਗੀ।