ਪਠਾਨਕੋਟ ਪੁਲਿਸ ਦਾ ਨਸ਼ਿਆਂ ਖਿਲਾਫ਼ ਵੱਡਾ ਐਕਸ਼ਨ; ਜੇਸੀਬੀ ਨਾਲ ਢਾਹਿਆ ਗੁਜਰ ਭਾਈਚਾਰੇ ਦਾ ਘਰ; ਸਰਕਾਰੀ ਥਾਂ ’ਤੇ ਘਰ ਬਣਾ ਕੇ ਨਸ਼ਾ ਤਸਕਰੀ ਦੇ ਇਲਜ਼ਾਮ

0
17

ਪਠਾਨਕੋਟ ਪੁਲਿਸ ਨੇ ਸਰਹੱਦ ਨੇੜੇ ਸਰਕਾਰੀ ਥਾਂ ’ਤੇ ਬਣੇ ਘਰ ਤੇ ਪੀਲਾ ਪੰਜਾ ਚਲਾਇਆ ਗਿਆ ਐ। ਪੁਲਿਸ ਨੇ ਇਹ ਕਾਰਵਾਈ ਨਸ਼ਾ ਤਸਕਰੀ ਦੇ ਇਲਜਾਮਾਂ ਤਹਿਤ ਕੀਤੀ ਐ। ਪੁਲਿਸ ਦੀ ਇਲਜਾਮ ਐ ਇਕ ਗੁਜਰ ਭਾਈਚਾਰੇ ਨਾਲ ਸਬੰਧਤ ਇਕ ਪਰਿਵਾਰ ਸਰਹੱਦ ਨੇੜੇ ਸਰਕਾਰੀ ਥਾਂ ਤੇ ਘਰ ਬਣਾ ਕੇ ਨਸ਼ਾ ਤਸਕਰੀ ਦੀਆਂ ਘਟਨਾਵਾਂ ਅੰਜ਼ਾਮ ਦੇ ਰਿਹਾ ਸੀ।  ਸ਼ਰੀਫ ਮੁਹੰਮਦ ਗੁੱਜਰ ਨਾਮ ਦਾ ਇਹ ਸਖਸ਼ ਨਸ਼ਿਆਂ ਦੀ ਤਸਕਰੀ ਵਿਚ ਸ਼ਾਮਲ ਐ ਅਤੇ ਉਸ ਖਿਲਾਫ 8 ਮਾਮਲੇ ਦਰਜ ਨੇ।

ਜਾਣਕਾਰੀ ਅਨੁਸਾਰ ਬਮਿਆਲ ਸੈਕਟਰ ਦੇ ਅਧੀਨ ਉਂਜ ਦਰਿਆ ਦੇ ਕਿਨਾਰੇ ਤੇ ਜੋ ਵੱਸ ਰਹੇ ਗੁੱਜਰ ਪਰਿਵਾਰ ਨਾਲ ਸੰਬੰਧਿਤ ਸ਼ਰੀਫ ਮੁਹੰਮਦ ਗੁੱਜਰ ਨੂੰ ਕਰੀਬ ਪਿਛਲੇ ਪੰਜ ਛੇ ਮਹੀਨੇ ਪਹਿਲਾਂ  ਪਾਕਿਸਤਾਨ ਸਾਈਡ ਵੱਲੋਂ ਹੈਰੋਇਨ ਦੀ ਤਸਕਰੀ ਕਰਨ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ।  ਅੱਜ ਸਵੇਰ ਤੜਕਸਾਰ ਪੁਲਿਸ ਐਸਪੀਡੀ ਦੀ ਨਿਗਰਾਨੀ ਹੇਠਾਂ ਭਾਰੀ ਪੁੱਲਿਸ ਫੋਰਸ ਅਤੇ ਐਸਡੀਐਮ ਪਠਾਨਕੋਟ ਦੀ ਗਵਾਹੀ ਹੇਠਾਂ ਇਸ ਦੇ ਘਰ ਤੇ ਪੀਲਾ ਪੰਜਾ ਚਲਾਇਆ ਗਿਆ।

ਇਸ ਮੌਕੇ ਗੱਲਬਾਤ ਕਰਦੇ ਹੋਏ ਐਸ ਪੀ ਡੀ ਪਠਾਨਕੋਟ ਨੇ ਦੱਸਿਆ ਕਿ ਜਾਂਚ ਪੜਤਾਲ ਵਿੱਚ ਆਇਆ ਸੀ ਕਿ ਇਹ ਜਿਹੜਾ ਉਜ ਦਰਿਆ ਕਿਨਾਰੇ ਮੁਹੰਮਦ ਸ਼ਰੀਫ ਨਾਂ ਦੇ ਇਕ ਬੰਦੇ ਨੇ ਸਰਕਾਰੀ ਜਮੀਨ ਦੇ ਵਿੱਚ ਆਪਣਾ ਮਕਾਨ ਬਣਾਇਆ ਹੋਇਆ ਜਿਸ ਸਬੰਧੀ ਇਸ ਦੀ ਪੜਤਾਲ ਕੀਤੀ ਗਈ ਤਾਂ ਇਸਦੇ ਖਿਲਾਫ ਅੱਠ ਦੇ ਕਰੀਬ ਪਰਚੇ ਦਰਜ ਸਠ ਜਿਸ ਵਿੱਚੋ ਦੋ ਮੁਕਦਮੇ ਐਨਡੀਪੀਐਸ ਦੇ ਦਰਜ ਹਨ। ਇਹ ਬੰਦਾ ਜੇਲ ’ਚ ਬੰਦ ਹੈ ਇਸ ਵੱਲੋ ਇੰਟਰਨੈਸ਼ਨਲ ਬਾਰਡਰ ਦੇ ਬਿਲਕੁਲ ਨੇੜੇ ਦਰਿਆ ਦੇ ਕਿਨਾਰੇ ਆਪਣਾ ਘਰ ਬਣਾਇਆ ਹੋਇਆ ਸੀ ਅਤੇ ਇੱਥੇ ਇਹ ਨਸਾ ਤਕਸਰੀ ਦਾ ਕਾਰੋਬਾਰ ਚਲਾਉਂਦਾ ਸੀ। ਜਿਸਦੇ ਚਲਦੇ ਇਸ ਦੇ ਘਰ ਤੇ ਪੀਲਾ ਪੰਜਾ ਚਲਾਇਆ ਗਿਆ। ਪੁਲਿਸ ਪ੍ਰਸ਼ਾਸ਼ਨ ਨੇ ਮਾੜੇ ਅਨਸਰਾਂ ਨੂੰ ਸੁਧਰ ਜਾਣ ਦੀ ਚਿਤਾਵਨੀ ਦਿੰਦਿਆ ਕਿਹਾ ਕਿ ਜਾਂ ਗਲਤ ਕੰਮਾਂ ਨੂੰ ਛੱਡ ਦਿਓ, ਨਹੀ ਤਾਂ ਅਜਿਹੀਆਂ ਕਾਰਵਾਈਆਂ ਲਈ ਤਿਆਰ ਰਹੋ।

LEAVE A REPLY

Please enter your comment!
Please enter your name here