ਗੁਰਦਾਸਪੁਰ ਥਾਣਾ ਸਿਟੀ ਨੇੜੇ ਜ਼ੋਰਦਾਰ ਧਮਾਕਾ; ਪੁਲਿਸ ਨੇ ਟਾਇਰ ਫੱਟਣਾ ਦੱਸਿਆ ਧਮਾਕੇ ਦੇ ਵਜ੍ਹਾ; ਅਤਿਵਾਦੀ ਸੰਗਠਨ ਵੱਲੋਂ ਗਰਨੇਡ ਹਮਲੇ ਦਾ ਦਾਅਵਾ

0
16

ਗੁਰਦਾਸਪੁਰ ਦੇ ਥਾਣਾ ਸਿਟੀ ਨੇੜੇ ਜ਼ੋਰਦਾਰ ਧਮਾਕਾ ਸੁਣੇ ਜਾਣ ਦੀ ਖਬਰ ਐ। ਇਸ ਘਟਨਾ ਤੋਂ ਬਾਅਦ ਜਿੱਥੇ ਇਲਾਕੇ ਅੰਦਰ ਦਹਿਸ਼ਤ ਦਾ ਮਾਹੌਲ ਐ, ਉੱਥੇ ਹੀ ਪੁਲਿਸ ਨੇ ਇਸ ਨੂੰ ਧਮਾਕੇ ਦੀ ਵਜ੍ਹਾ ਟਰੱਕ ਦਾ ਟਾਇਰ ਫੱਟਣਾ ਦੱਸਿਆ ਜਾ ਰਿਹਾ ਐ। ਦੂਜੇ ਪਾਸੇ ਇਕ ਅਤਿਵਾਦੀ ਸੰਗਠਨ ਨੂੰ ਗਰਨੇਡ ਹਮਲਾ ਕਰਾਰ ਦਿੰਦਿਆਂ ਇਸ ਦੀ ਜ਼ਿੰਮੇਵਾਰੀ ਲਈ ਐ। ਪੁਲਿਸ ਨੇ ਇਸ ਪੋਸਟ ਨੂੰ ਫੇਕ ਦੱਸਿਆ ਐ। ਸਥਾਨਕ ਵਾਸੀਆਂ ਨੇ ਵੀ ਜ਼ੋਰਦਾਰ ਆਵਾਜ ਸੁਣਨ ਦੀ ਗੱਲ ਕਹੀ ਐ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਐ।

ਜਾਣਕਾਰੀ ਅਨੁਸਾਰ ਬੀਤੇ ਦੇਰ ਸ਼ਾਮ 7 ਵਜੇ ਦੇ ਕਰੀਬ ਥਾਨਾ ਸਿਟੀ ਨੇੜੇ ਇੱਕ ਜੋੜਦਾਰ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ। ਧਮਾਕੇ ਕਾਰਨ ਲਾਇਬਰੇਰੀ ਰੋਡ ਦੇ ਰਹਿਣ ਵਾਲੀ ਸਪਨਾ ਸ਼ਰਮਾ ਪਤਨੀ ਰਮੇਸ਼ ਸ਼ਰਮਾ ਮਾਮੂਲੀ ਜ਼ਖਮੀ ਹੋਈ ਐ। ਸਪਨਾ ਸ਼ਰਮਾ ਅਨੁਸਾਰ ਜਦੋਂ ਉਹ ਥਾਨਾ ਸੀ ਤੇ ਨੇੜਿਓਂ ਗੁਜ਼ਰ ਰਹੀ ਸੀ ਤਾਂ ਉਸ ਨੂੰ ਇੱਕ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ ਅਤੇ ਇੱਕ ਮਿੱਟੀ ਦਾ ਗੁਬਾਰ ਜਿਹਾ ਉੱਠਿਆ ਅਤੇ ਉਸ ਨੂੰ ਆਪਣੇ ਸਰੀਰ ਤੇ ਹਲਕੇ ਹਲਕੇ ਪੱਥਰ ਜਿਹੇ ਵੱਜਣ ਜਿਹਾ ਮਹਿਸੂਸ ਹੋਇਆ।

ਉਸ ਨੇ ਨੇੜੇ ਤੋਂ ਗੁਜ਼ਰ ਰਹੇ ਲੋਕਾਂ ਨੂੰ ਆਵਾਜ਼ ਦਿੱਤੀ ਪਰ ਕੋਈ ਉਸ ਦੇ ਨੇੜੇ ਨਹੀਂ ਆਇਆ। ਪੁਲਿਸ ਕਰਮਚਾਰੀਆਂ ਨੇ ਉਸ ਨੂੰ ਚੁੱਕਿਆ ਉਸ ਨੂੰ ਉਸ ਦੇ ਘਰ ਲੈ ਗਏ। ਉਸਨੇ ਦੱਸਿਆ ਕਿ ਪੁਲਿਸ ਕਰਮਚਾਰੀਆਂ ਨੇ ਦੱਸਿਆ ਸੀ ਕਿ ਉਸ ਦੇ ਨੇੜਿਓਂ ਕੋਈ ਟਰੱਕ ਗੁਜਰਿਆ ਸੀ ਜਿਸ ਦਾ ਟਾਇਰ ਫਟਣ ਕਾਰਨ ਇਹ ਸਭ ਹੋਇਆ ਹੈ। ਦੂਜੇ ਪਾਸੇ ਐਸਪੀਡੀ ਡੀਕੇ ਚੌਧਰੀ ਦਾ ਕਹਿਣਾ ਹੈ ਕਿ ਸਨਸਨੀ ਫੈਲਾਉਣ ਲਈ ਇਹ ਪੋਸਟ ਵਾਇਰਲ ਕੀਤੀ ਜਾ ਰਹੀ ਹੈ ਪਰ ਇਹ ਪੋਸਟ ਵੀ ਫੇਕ ਲੱਗਦੀ ਹੈ ਤੇ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਨਾਲ ਅੱਤਵਾਦੀ ਸੰਗਠਨ ਦਾ ਕੋਈ ਲੈਣਾ ਦੇਣਾ ਹੈ ਜਾਂ ਨਹੀਂ।

LEAVE A REPLY

Please enter your comment!
Please enter your name here