ਫਿਰੋਜ਼ਪੁਰ ਤੋਂ ਬੀਐਸਐਫ ਮੋਟਰ ਸਾਈਕਲ ਰੈਲੀ ਰਵਾਨਾ; ਬੀਐਸਐਫ ਅਧਿਕਾਰੀ ਨੇ ਦਿਖਾਈ ਹਰੀ ਝੰਡੀ

0
17

 

ਬੀਐਸਐਫ ਦੇ 60ਵੇਂ ਸਥਾਪਨਾ ਦਿਵਸ ਨੂੰ ਸਮਰਪਿਤ ਮੋਟਰਸਾਈਕਲ ਰੈਲੀ ਜੰਮੂ ਤੋਂ ਚੱਲ ਕੇ ਬੀਤੀ  ਦੇਰ ਰਾਤ ਹੁਸੈਨੀਵਾਲਾ ਬੀਐਸਐਫ ਦੀ ਚੌਕੀ ’ਤੇ ਪੁੱਜੀ, ਜਿੱਥੋਂ ਅੱਜ ਸਵੇਰੇ ਅੱਗੇ ਫਾਜਿਲਕਾ ਗੰਗਾਨਗਰ ਲਈ ਰਵਾਨਾ ਹੋ ਗਈ। ਬੀਐਸਐਫ ਦੇ ਸੁਰੱਖਿਆ ਅਧਿਕਾਰੀ ਮਹਿੰਦਰ ਪਾਲ ਨੇ ਰੈਲੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।
ਇਸ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਮੋਟਰਸਾਈਕਲ ਰੈਲੀ ਵਿੱਚ 60 ਬਾਈਕਰ  ਹਿੱਸਾ ਲੈ ਰਹੇ ਨੇ, ਜਿਨ੍ਹਾਂ ਦਾ ਥਾਂ ਥਾਂ ਨਿੱਘਾ ਸਵਾਗਤ ਕੀਤਾ ਜਾ ਰਿਹਾ ਹੈ। ਇਸ ਰੈਲੀ ਦਾ ਉਦੇਸ਼ ਰਾਸ਼ਟਰੀ ਏਕਤਾ ਨੂੰ ਮਜ਼ਬੂਤ ਕਰਨਾ, ਰਾਸ਼ਟਰੀ ਸੁਰੱਖਿਆ ਵਿੱਚ ਬੀਐਸਐਫ ਦੇ ਸ਼ਾਨਦਾਰ ਯੋਗਦਾਨ ਨੂੰ ਉਜਾਗਰ ਕਰਨਾ ਅਤੇ ਨਸ਼ਾ ਮੁਕਤ ਭਾਰਤ ਦਾ ਸੰਦੇਸ਼ ਫੈਲਾਉਣਾ ਹੈ।

LEAVE A REPLY

Please enter your comment!
Please enter your name here