ਪੰਜਾਬ ਸੜਕ ਹਾਦਸੇ ਦੌਰਾਨ ਪਿਉ-ਧੀ ਦੀ ਦਰਦਨਾਕ ਮੌਤ; ਕੰਬਾਈਨ ਤੇ ਮੋਟਰ ਸਾਈਕਲ ਵਿਚਾਲੇ ਸਿੱਧੀ ਟੱਕਰ By admin - October 22, 2025 0 108 Facebook Twitter Pinterest WhatsApp ਗੁਰਦਾਸਪੁਰ ਦੇ ਕਸਬਾ ਸ੍ਰੀ ਹਰਗੋਬਿਦਪੁਰ ਵਿਖੇ ਬੀਤੀ ਰਾਤ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦੋਂ ਇੱਥੇ ਇਕ ਕੰਬਾਈਨ ਤੇ ਮੋਟਰ ਸਾਈਕਲ ਦੀ ਆਹਮੋ ਸਾਹਮਣੇ ਟੱਕਰ ਹੋ ਗਈ। ਇਸ ਹਾਦਸੇ ਵਿਚ ਮੋਟਰ ਸਾਈਕਲ ਸਵਾਰ ਪਿਉ-ਧੀ ਤੇ ਉਨ੍ਹਾਂ ਦੇ ਪਾਲਤੂ ਕੁੱਤੇ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਚਰਨਜੀਤ ਸਿੰਘ ਵਾਸੀ ਪਿੰਡ ਕੂੰਟ ਆਪਣੀ ਧੀ ਤਰਨਪ੍ਰੀਤ ਕੌਰ ਸਮੇਤ ਮੋਟਰ ਸਾਈਕਲ ’ਤੇ ਸਵਾਰ ਹੋ ਕੇ ਜਾ ਰਿਹਾ ਸੀ ਕਿ ਲਾਈਟਾਂ ਵਾਲੇ ਚੌਕ ਨੇੜੇ ਕੰਬਾਈਨ ਨਾਲ ਟੱਕਰ ਹੋਣ ਕਾਰਨ ਦੋਵੇਂ ਪਿਉ-ਧੀ ਦੀ ਮੌਤ ਹੋ ਗਈ। ਮੌਕੇ ਤੇ ਪਹੁੰਚੀ ਪੁਲਿਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ। ਜਾਣਕਾਰੀ ਅਨੁਸਾਰ ਕੰਬਾਈਨ ਨੇ ਬਲੇਡ ਨਹੀਂ ਸੀ ਉਤਾਰਿਆ ਗਿਆ, ਜਿਸ ਕਾਰਨ ਇਹ ਹਾਦਸਾ ਵਾਪਰਿਆ ਐ। ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਕੰਬਾਈਨ ਨੂੰ ਕਬਜੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ। ਜ਼ਿਕਰਯੋਗ ਹੈ ਕਿ ਚਰਨਜੀਤ ਸਿੰਘ ਉਮਰ 35 ਸਾਲ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਗਾਲੋਵਾਲ ਗਾਲੋਵਾਲ ਵਿਚ ਆਪਣੇ ਸਹੁਰਿਆਂ ਦੇ ਘਰ ਰਹਿੰਦਾ ਸੀ। ਮ੍ਰਿਤਕਾ ਦੀ ਧੀ ਦੀ ਉਮਰ 9 ਸਾਲ ਦੇ ਕਰੀਬ ਦੱਸੀ ਜਾ ਰਹੀ ਐ। ਪੁਲਿਸ ਨੇ ਕੰਬਾਈਨ ਨੂੰ ਕਬਜੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।