ਪੰਜਾਬ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਦਾ ਬਿਆਨ; ਪੁੱਤਰ ਦੀ ਮੌਤ ਨੂੰ ਲੈ ਕੇ ਦਿੱਤੀ ਸਫਾਈ By admin - October 22, 2025 0 50 Facebook Twitter Pinterest WhatsApp ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਨੇ ਆਪਣੇ ਪੁੱਤਰ ਅਕੀਲ ਅਖਤਰ ਦੀ ਮੌਤ ਨੂੰ ਲੈ ਕੇ ਆਪਣੀ ਸਫਾਈ ਦਿੱਤੀ ਐ। ਮੀਡੀਆ ਨਾਲ ਗੱਲਬਾਤ ਕਰਦਿਆਂ ਸਾਬਕਾ ਪੁਲਿਸ ਅਧਿਕਾਰੀ ਨੇ ਕਿਹਾ ਕਿ ਮੇਰੇ ਬੱਚੇ ਦੀ ਮੌਤ ਤੇ ਬੇਵਜ੍ਹਾ ਸਿਆਸਤ ਹੋ ਰਹੀ ਐ ਜਦਕਿ ਮੇਰਾ ਬੱਚਾ ਪਿਛਲੇ 18 ਸਾਲਾਂ ਤੋਂ ਸਾਇਕੋਟਿਕ ਦਾ ਸ਼ਿਕਾਰ ਸੀ। ਉਨ੍ਹਾਂ ਕਿਹਾ ਕਿ ਉਸ ਦੇ ਪੁੱਤਰ ਦੇ ਇਸੇ ਵਿਵਹਾਰ ਕਾਰਨ ਉਸ ਨੂੰ ਕਈ ਵਾਰ ਸਕੂਲ ਬਦਲਣੇ ਪਏ ਸੀ ਅਤੇ ਉਸ ਨੇ ਪੁਲਿਸ ਮੁਲਾਜਮਾਂ ਤੇ ਵੀ ਹੱਥ ਚੁੱਕਿਆ ਸੀ। ਉਸ ਨੇ ਕਿਹਾ ਕਿ ਉਹ ਇੱਜ਼ਤ ਖਾਤਰ ਚੁੱਪ ਰਹੇ ਹਨ ਪਰ ਹੁਣ ਕੁੱਝ ਲੋਕ ਇਸ ਮੁੱਦੇ ਤੇ ਸਿਆਸਤ ਕਰ ਰਹੇ ਨੇ। ਉਨ੍ਹਾਂ ਨੇ ਇਸ ਪੂਰੇ ਮਾਮਲੇ ਨੂੰ ਇੱਕ ਡੂੰਘੀ ਰਾਜਨੀਤਿਕ ਸਾਜ਼ਿਸ਼ ਕਰਾਰ ਦਿੰਦਿਆਂ ਕਿਹਾ ਕਿ ਉਹ ਹਰ ਕੇਸ ਦਾ ਸਾਹਮਣਾ ਕਰਨ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਮੈਂ ਪੋਸਟਮਾਰਟਮ ਲਈ ਖੁਦ ਜੋਰ ਦਿੱਤਾ ਸੀ, ਕਿਉਂਕਿ ਮੈਨੂੰ ਪਤਾ ਸੀ ਕਿ ਮੇਰੇ ਖ਼ਿਲਾਫ਼ ਝੂਠੀਆਂ ਸ਼ਿਕਾਇਤਾਂ ਆ ਸਕਦੀਆਂ ਹਨ। ਮੁਸਤਫਾ ਨੇ ਕਿਹਾ ਕਿ ਉਸਦਾ ਪੁੱਤਰ ਪਿਛਲੇ 18 ਸਾਲਾਂ ਤੋਂ ਸਾਇਕੋਟਿਕ ਦਾ ਸ਼ਿਕਾਰ ਸੀ ਤੇ ਦਿਮਾਗੀ ਮਰੀਜ਼ ਸੀ। ਉਨ੍ਹਾਂ ਨੇ ਕਿਹਾ ਕਿ 18 ਸਾਲ ਵਿੱਚ ਕਈ ਘਟਨਾਵਾਂ ਵਾਪਰੀਆਂ ਸਨ। ਉਨ੍ਹਾਂ ਨੇ ਕਿਹਾ ਕਿ ਅਕੀਲ ਨੇ ਆਪਣੀ ਪਤਨੀ ਨੂੰ ਮੌਤ ਦੇ ਕਗਾਰ ਉਤੇ ਪਹੁੰਚਾ ਦਿੱਤਾ ਸੀ। ਇਸ ਤੋਂ ਇਲਾਵਾ ਆਪਣੀ ਮਾਂ ਦਾ ਚੂਲਾ ਵੀ ਤੋੜ ਦਿੱਤਾ ਸੀ। ਉਨ੍ਹਾਂ ਨੇ ਇਹ ਸਾਰੀਆਂ ਗੱਲਾਂ ਬਾਹਰੀ ਦੁਨੀਆਂ ਤੋਂ ਛੁਪਾਈਆਂ। ਉਸ ਨੂੰ ਅਣਗਣਿਤ ਵਾਰ ਪੁਲਿਸ ਨੇ ਫੜ੍ਹਿਆ ਤੇ ਪਰਿਵਾਰ ਦੇ ਮੋਹ ਕਾਰਨ ਉਸ ਨੂੰ ਛੁਡਵਾਇਆ। ਕਈ ਵਾਰ ਹੋਸ਼ ਵਿੱਚ ਨਾ ਹੋਣ ਕਾਰਨ ਉਹ ਸੋਸ਼ਲ ਮੀਡੀਆ ‘ਤੇ ਅਜਿਹੀਆਂ ਵੀਡੀਓਜ਼ ਅਪਲੋਡ ਕਰਦਾ ਸੀ, ਜਿਨ੍ਹਾਂ ਨੂੰ ਬਾਅਦ ਵਿੱਚ ਵਿਰੋਧੀਆਂ ਨੇ ਗਲਤ ਤਰੀਕੇ ਨਾਲ ਵਰਤਿਆ। ਉਨ੍ਹਾਂ ਦੋਸ਼ ਲਗਾਇਆ ਕਿ ਸ਼ਿਕਾਇਤਕਰਤਾ ਇੱਕ ਸਥਾਨਕ ਵਿਧਾਇਕ ਦਾ ਕਰੀਬੀ ਹੈ ਅਤੇ ਇਹ ਪੂਰਾ ਮਾਮਲਾ ਸਿਆਸੀ ਰੰਜਿਸ਼ ਦਾ ਨਤੀਜਾ ਹੈ।