ਅਨੰਦਪੁਰ ਸਾਹਿਬ ਨੂੰ ਸਰਕਾਰ ਦਾ ਵੱਡਾ ਤੋਹਫਾ; ਬਿਜਲੀ ਸਪਲਾਈ ਢਾਂਚੇ ਦੀ ਹੋਵੇਗੀ ਕਾਇਆਕਲਪ; ਸਾਜੋ-ਸਾਮਾਨ ਬਦਲਣ ’ਤੇ ਖਰਚੇ ਜਾਣਗੇ 8 ਕਰੋੜ

0
63

ਪੰਜਾਬ ਸਰਕਾਰ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਅੰਦਰ ਨਿਰਵਿਘਨ ਬਿਜਲੀ ਸਪਲਾਈ ਲਈ ਵੱਡੇ ਕੰਮ ਕੀਤੇ ਜਾ ਰਹੇ ਨੇ। ਸਰਕਾਰ ਵੱਲੋਂ 8 ਕਰੋੜ ਦੀ ਲਾਗਤ ਨਾਲ ਬਿਜਲੀ ਸਪਲਾਈ ਢਾਂਚੇ ਦੀ ਕਾਇਆਕਲਪ ਕੀਤੀ ਜਾਵੇਗੀ। ਇਲਾਕੇ ਦੇ ਲੋਕਾਂ ਨੇ ਇਸ ਉਪਰਾਲੇ ਲਈ ਮੁੱਖ ਮੰਤਰੀ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਦਾ ਧੰਨਵਾਦ ਕੀਤਾ ਐ। ਬਿਜਲੀ ਅਧਿਕਾਰੀ ਨਿਤਿਨ ਜਸਵਾਲ ਦੇ ਦੱਸਣ ਮੁਤਾਬਕ ਪਾਵਰਕਾਮ ਮੰਡਲ ਸ੍ਰੀ ਅਨੰਦਪੁਰ ਸਾਹਿਬ ਵਿੱਚ ਬਿਜਲੀ ਦੀਆਂ ਤਾਰਾ, ਟਾਂਸਫਾਰਮਰ, ਬਿਜਲੀ ਦੇ ਪੋਲ ਆਦਿ ਦੇ ਨਵੀਨੀਕਰਨ ਤੇ 8 ਕਰੋੜ ਰੁਪਏ ਖਰਚੇ ਜਾ ਰਹੇ ਨੇ, ਜਿਸ ਤੋਂ ਬਾਅਦ ਲੋਕਾਂ ਨੂੰ ਬਿਜਲੀ ਕੱਟਾਂ ਤੋਂ ਨਿਜਾਤ ਮਿਲੇਗੀ।
ਉਨ੍ਹਾਂ ਅੱਗੇ ਕਿਹਾ ਕਿ ਪੇਂਡੂ ਖੇਤਰਾਂ ਦੇ ਮੁਕਾਬਲੇ ਸ਼ਹਿਰੀ ਖੇਤਰਾਂ ਜਿਵੇਂ ਨੰਗਲ, ਸ੍ਰੀ ਅਨੰਦਪੁਰ ਸਾਹਿਬ ਤੇ ਕੀਰਤਪੁਰ ਸਾਹਿਬ ਵਿੱਚ ਬਿਜਲੀ ਦੀ ਮੰਗ ਤੇਜ਼ੀ ਨਾਲ ਵੱਧ ਰਹੀ ਹੈ, ਜਿਸ ਕਾਰਨ ਉੱਥੇ ਪੋਲ ਤੇ ਟ੍ਰਾਂਸਫਾਰਮਰ ਲਗਾਉਣ ਲਈ ਸਥਾਨ ਦੀ ਘਾਟ ਵੀ ਇੱਕ ਚੁਣੌਤੀ ਹੈ।ਸਰਕਾਰ ਵੱਲੋਂ ਤਿੰਨਾਂ ਸ਼ਹਿਰਾਂ ਦੇ 13 ਫੀਡਰਾਂ ਨੂੰ ਛੋਟਾ ਕਰਕੇ ਬਿਜਲੀ ਸਪਲਾਈ ਪ੍ਰਣਾਲੀ ਨੂੰ ਸੁਧਾਰਨ ਦੀ ਯੋਜਨਾ ਤਿਆਰ ਕੀਤੀ ਗਈ ਹੈ। ਨੰਗਲ ਦੇ ਇਲਾਕਿਆਂ ਵਿੱਚ ਇੰਦਰਾ ਨਗਰ ਤੇ ਪੋਲੀ ਵਨ ਫੀਡਰਾਂ ਦਾ ਕੰਮ ਸ਼ੁਰੂ ਕੀਤਾ ਜਾ ਚੁੱਕਾ ਹੈ, ਜਦਕਿ ਜਵਾਹਰ ਮਾਰਗ, ਬਿਭੋਰ ਸਾਹਿਬ, ਗਿਆਨੀ ਮਾਰਕੀਟ ਤੇ ਗੋਲਣੀ ਵਿੱਚ ਆਰਡੀਐਸਐਸ ਸਕੀਮ ਤਹਿਤ ਨਵੇਂ ਪ੍ਰੋਜੈਕਟ ਚੱਲ ਰਹੇ ਹਨ।
ਸ੍ਰੀ ਅਨੰਦਪੁਰ ਸਾਹਿਬ ਸ਼ਹਿਰ ਦੇ 1-2 ਫੀਡਰਾਂ ਦੀ ਸਪਲਾਈ ਪ੍ਰਣਾਲੀ ਨੂੰ ਵੀ ਅੱਪਗ੍ਰੇਡ ਕੀਤਾ ਜਾ ਰਿਹਾ ਹੈ ਤਾਂ ਜੋ ਸਮਾਗਮਾਂ ਦੌਰਾਨ ਬਿਜਲੀ ਦੀ ਸਹੂਲਤ ਬਿਨਾਂ ਰੁਕਾਵਟ ਮਿਲ ਸਕੇ। ਇਸੇ ਤਰ੍ਹਾਂ, ਚੰਡੇਸਰ, ਢਾਹਾਂ ਤੇ ਅਗੰਮਪੁਰ ਫੀਡਰਾਂ ਦੀ ਮਜ਼ਬੂਤੀ ਵੀ ਕੀਤੀ ਜਾ ਰਹੀ ਹੈ। ਕੀਰਤਪੁਰ ਸਾਹਿਬ ਦੇ ਮੇਨ ਫੀਡਰ ਨੂੰ ਵੱਖਰੇ ਸਬ-ਫੀਡਰਾਂ ਵਿੱਚ ਵੰਡਣ ਦੀ ਯੋਜਨਾ ਹੈ, ਜਿਸ ਵਿੱਚ ਭਰਤਗੜ੍ਹ, ਮੋੜਾ, ਗੱਜਪੁਰ ਅਤੇ ਪਹਾੜਪੁਰ ਫੀਡਰ ਸ਼ਾਮਲ ਹਨ। ਯੂਐਲਬੀ ਪ੍ਰੋਜੈਕਟਾਂ ਤਹਿਤ ਕਰੋੜਾ ਰੁਪਏ ਦੇ ਕੰਮਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ।
ਇਸ ਤੋਂ ਇਲਾਵਾ, ਸ੍ਰੀ ਅਨੰਦਪੁਰ ਸਾਹਿਬ ਖੇਤਰ ਵਿੱਚ 575 ਛੋਟੇ-ਵੱਡੇ ਬਿਜਲੀ ਪ੍ਰੋਜੈਕਟ ਪੂਰੇ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਤੇ ਕਰੋੜਾ ਰੁਪਏ ਦੀ ਲਾਗਤ ਆਵੇਗੀ । ਇਹਨਾਂ ਵਿੱਚ ਪੁਰਾਣੀਆਂ ਲਾਈਨਾਂ ਦੀ ਬਦਲੀ, ਨਵੇਂ ਪੋਲਾਂ ਤੇ ਟ੍ਰਾਂਸਫਾਰਮਰਾਂ ਦੀ ਸਥਾਪਨਾ ਅਤੇ ਕੇਬਲਾਂ ਦੀ ਬਦਲੀ ਸ਼ਾਮਲ ਹੈ। ਅਧਿਕਾਰੀਆਂ ਨੇ ਕਿਹਾ ਕਿ ਪ੍ਰਣਾਲੀ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸਭ ਟੀਮਾਂ ਪੂਰੀ ਤਨਦੇਹੀ ਨਾਲ ਕੰਮ ਕਰ ਰਹੀਆਂ ਹਨ। ਜੇਕਰ ਲੋਕਾਂ ਦਾ ਸਹਿਯੋਗ ਮਿਲਦਾ ਰਿਹਾ ਤਾਂ ਸ੍ਰੀ ਅਨੰਦਪੁਰ ਸਾਹਿਬ ਸਮੇਤ ਪੂਰੇ ਖੇਤਰ ਦੀ ਬਿਜਲੀ ਸਹੂਲਤ ਹੋਰ ਸੁਧਰੇਗੀ। ਸਥਾਨਕ ਆਗੂਆਂ ਨੇ ਕਿਹਾ ਕਿ ਸਮੁੱਚਾ ਇਲਾਕਾ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦਾ ਵਿਸੇਸ਼ ਤੌਰ ਤੇ ਧੰਨਵਾਦੀ ਹੈ ਜਿਨ੍ਹਾਂ ਨੇ ਸਮੁੱਚੇ ਪੰਜਾਬ ਵਿਚ ਬਿਜਲੀ ਦੀ ਸਪਲਾਈ ਵਰਗੀ ਬੁਨਿਆਦੀ ਸਹੂਲਤ ਲੂੰ ਸੁਧਾਰਨ ਦੀ ਦਿਸ਼ਾ ਵਿਚ ਜਿਕਰਯੋਗ ਉਪਰਾਲੇ ਕੀਤੇ ਹਨ। ਉਨ੍ਹਾਂ ਕਿਹਾ ਕਿ ਹਰਜੋਤ ਸਿੰਘ ਬੈਂਸ ਦੇ ਵਿਸੇਸ਼ ਤੌਰ ਤੇ ਸੁਕਰਗੁਜਾਰ ਹਾਂ ਜਿਨ੍ਹਾਂ ਨੇ ਸਾਡੇ ਇਲਾਕੇ ਦੀ ਇਹ ਮੰਗ ਪੂਰੀ ਕਰਵਾਈ ਹੈ।

LEAVE A REPLY

Please enter your comment!
Please enter your name here