ਪੰਜਾਬ ਕਪੂਰਥਲਾ ’ਚ ਬੀਬੀ ਜਗੀਰ ਕੌਰ ਨੇ ਵੰਡੀ ਰਾਹਤ ਸਮੱਗਰੀ; ਦਰਿਆਵਾਂ ਦੇ ਰੱਖ-ਰਖਾਅ ਦਾ ਮੁੱਦਾ ਪੀਐਮ ਕੋਲ ਉਠਾਉਣ ਦਾ ਐਲਾਨ By admin - September 9, 2025 0 21 Facebook Twitter Pinterest WhatsApp ਐਸਜੀਪੀਸੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਅੱਜ ਕਪੂਰਥਲਾ ਦੇ ਕੂਕਾ ਮੰਡ ਇਲਾਕੇ ਅੰਦਰ ਪਹੁੰਚੇ ਜਿੱਥੇ ਉਨ੍ਹਾਂ ਨੇ ਐਨਜੀਓ ਦੀ ਮਦਦ ਨਾਲ ਹੜ੍ਹ ਪੀੜਤਾਂ ਨੂੰ ਰਾਹਤ ਸਮੱਗਰੀ ਵੰਡੀ ਗਈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਹੜ੍ਹਾਂ ਦੀ ਕਰੋਪੀ ਰੋਕਣ ਲਈ ਦਰਿਆਵਾਂ ਦੇ ਰੱਖ-ਰਖਾਵ ਵੱਲ ਧਿਆਨ ਦੇਣ ਦੀ ਲੋੜ ਐ। ਉਨ੍ਹਾਂ ਕਿਹਾ ਕਿ ਦਰਿਆ ਦੀ ਕਿੰਨੀ ਚੌੜਾਈ ਅਤੇ ਡੂੰਘਾਈ ਹੋਣੀ ਚਾਹੀਦੀ ਐ, ਇਸ ਦਾ ਫੈਸਲਾ ਬਰਸਾਤਾਂ ਆਉਣ ਤੋਂ ਪਹਿਲਾਂ ਪਹਿਲਾਂ ਹੋ ਜਾਣਾ ਚਾਹੀਦਾ ਐ ਤਾਂ ਜੋ ਹੜ੍ਹਾਂ ਦਾ ਪਾਣੀ ਆਪਣੇ ਕੁਦਰਤੀ ਵਹਾਅ ਵਿਚ ਅੱਗੇ ਲੰਘ ਜਾਵੇ। ਉਨ੍ਹਾਂ ਕਿਹਾ ਕਿ ਉਹ ਇਸ ਬਾਰੇ ਦੇਸ਼ ਦੇ ਪ੍ਰਧਾਨ ਮੰਤਰੀ ਵੱਲ ਪੱਤਰ ਵੀ ਲਿਖਣਗੇ। ਉਨ੍ਹਾਂ ਕਿਹਾ ਕਿ ਇਹ ਸਰਬ-ਵਿਆਪੀ ਸਮੱਸਿਆ ਐ, ਜਿਸ ਦਾ ਸਾਰਿਆਂ ਦਾ ਸਹਿਯੋਗ ਨਾਲ ਹੱਲ ਹੋ ਸਕਦਾ ਐ। ਦੱਸਣਯੋਗ ਐ ਕਿ ਕਪੂਰਥਲਾ ਜਿਲ੍ਹੇ ਦੇ ਤਕਰੀਬਨ ਸਾਰੇ ਪਿੰਡ ਹੜਾਂ ਦੀ ਮਾਰ ਹੇਠ ਹਨ ਅਤੇ ਇਸ ਵਾਰ ਦਰਿਆਵਾਂ ਨੇ ਸੂਬੇ ਭਰ ਵਿੱਚ 1988 ਤੋਂ ਵੀ ਵੱਧ ਨੁਕਸਾਨ ਕੀਤਾ ਹੈ। ਜਿੱਥੇ ਸਰਕਾਰਾਂ ਲੋਕਾਂ ਦੀ ਮਦਦ ਵਿੱਚ ਜੁੱਟੀਆਂ ਨੇ ਉਥੇ ਹੀ ਸਮਾਜ ਸੇਵੀ ਸੰਸਥਾਵਾਂ ਵੀ ਪ੍ਰਭਾਵਿਤ ਲੋਕਾਂ ਦੀ ਮਦਦ ਕਰ ਰਹੀਆਂ ਨੇ। ਇਸੇ ਲੜੀ ਤਹਿਤ ਬੀਬੀ ਜਗੀਰ ਕੌਰ ਨੇ ਸਬ ਡਵੀਜਨ ਭੁਲੱਥ ਦੇ ਕੂਕਾ ਮੰਡ ਵਿਖੇ ਬਣੇ ਰਾਹਤ ਕੇਂਦਰ ਵਿਖੇ ਚੰਡੀਗੜ੍ਹ ਦੀ ਐਨਜੀਓ’ ਲੀਡਰ ਐਂਡ ਲਿਸਨਰਸ ਦੇ ਸਹਿਯੋਗ ਨਾਲ ਹੜ ਪ੍ਰਭਾਵਿਤ ਲੋਕਾਂ ਨੂੰ ਰਾਹਤ ਸਮੱਗਰੀ ਵੰਡੀ। ਇਸ ਮੌਕੇ ਉਨ੍ਹਾਂ ਨੇ ਸਮਾਜ ਸੇਵੀਆਂ ਵੱਲੋਂ ਪੀੜਤ ਲੋਕਾਂ ਦੀ ਕੀਤੀ ਜਾ ਰਹੀ ਮਦਦ ਦੀ ਸਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਇਕ ਵਾਰ ਫਿਰ ਆਪਣੇ ਚੜ੍ਹਦੀ ਕਲਾਂ ਵਿਚ ਰਹਿਣ ਦੇ ਸੁਭਾਅ ਦਾ ਸਬੂਤ ਦਿੱਤਾ ਐ ਅਤੇ ਆਈ ਮੁਸੀਬਤ ਦਾ ਸਬਰ ਨਾਲ ਮੁਕਾਬਲਾ ਕੀਤਾ ਐ।