ਪੰਜਾਬ ਧੂਰੀ ਦੇ ਪਿੰਡ ਕੱਕੜਵਾਲ ’ਚ ਗੋਲੀ ਮਾਰ ਕੇ ਕਤਲ; ਪੰਚਾਇਤੀ ਚੋਣਾਂ ਦੀ ਰੰਜ਼ਿਸ਼ ਤਹਿਤ ਹੋਇਆ ਸੀ ਝਗੜਾ By admin - September 6, 2025 0 3 Facebook Twitter Pinterest WhatsApp ਸੰਗਰੂਰ ਦੇ ਹਲਕਾ ਧੂਰੀ ਦੇ ਪਿੰਡ ਕੱਕੜਵਾਲ ਵਿਖੇ ਪੰਚਾਇਤੀ ਚੋਣਾਂ ਦੌਰਾਨ ਹੋਏ ਝਗੜੇ ਦੀ ਰੰਜ਼ਿਸ਼ ਤਹਿਤ ਇਕ ਵਿਅਕਤੀ ਦਾ ਕਤਲ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਐ। ਮ੍ਰਿਤਕ ਦੀ ਪਛਾਣ ਪਵਿੱਤਰ ਸਿੰਘ ਵਜੋਂ ਹੋਈ ਐ। ਜਾਣਕਾਰੀ ਅਨੁਸਾਰ ਪਵਿੱਤਰ ਸਿੰਘ ਤੇ ਸਰਬਜੀਤ ਸਿੰਘ ਨਾਮ ਦੇ ਸਖਸ਼ ਦੀ ਪਤਨੀ ਵਿਚਾਲੇ ਸਰਪੰਚੀ ਨੂੰ ਲੈ ਕੇ ਮੁਕਾਬਲਾ ਹੋਇਆ ਸੀ, ਜਿਸ ਵਿਚ ਪਵਿੱਤਰ ਸਿੰਘ ਦੀ ਪਤਨੀ ਦੀ ਜਿੱਤ ਹੋਈ ਸੀ। ਇਸੇ ਨੂੰ ਲੈ ਕੇ ਸਰਬਜੀਤ ਸਿੰਘ ਅਕਸਰ ਲੜਾਈ ਝਗੜਾ ਕਰਦਾ ਰਹਿੰਦਾ ਸੀ। ਬੀਤੇ ਦਿਨ ਮਾਮਲਾ ਥਾਣੇ ਤਕ ਵੀ ਪਹੁੰਚਿਆ। ਬੀਤੀ ਰਾਤ 8.30 ਵਜੇ ਦੋਵੇਂ ਧਿਰਾਂ ਵਿਚਾਲੇ ਫਿਰ ਕਹਾ-ਸੁਣੀ ਹੋ ਗਈ ਅਤੇ ਸਰਬਜੀਤ ਸਿੰਘ ਨੇ ਪਵਿੱਤਰ ਸਿੰਘ ਤੇ ਗੋਲੀ ਚਲਾ ਦਿੱਤੀ। ਉਸ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਐ। ਸਰਕਾਰੀ ਹਸਪਤਾਲ ਦੇ ਡਾਕਟਰ ਦੇ ਦੱਸਣ ਮੁਤਾਬਕ ਉਹਨਾਂ ਕੋਲ ਕਰੀਬ 9 ਵਜੇ ਇੱਕ ਪੇਸ਼ਟ ਆਇਆ ਸੀ ਜਿਸਦੀ ਛਾਤੀ ਵਿੱਚ ਗੋਲੀ ਲੱਗੀ ਹੋਈ ਸੀ ਅਤੇ ਉਹ ਬਰੋਡ ਡੈਡ ਸੀ। ਉਧਰ ਪਿੰਡ ਵਾਸੀਆਂ ਨੇ ਘਟਨਾ ਲਈ ਪੁਲਿਸ ਦੀ ਢਿੱਲੀ ਕਾਰਵਾਈ ਨੂੰ ਜ਼ਿੰਮੇਵਾਰ ਦੱਸਿਆ ਐ। ਪਿੰਡ ਵਾਸੀਆਂ ਦਾ ਕਹਿਣਾ ਸੀ ਕਰੀਬ ਢਾਈ ਕੁ ਮਹੀਨੇ ਪਹਿਲਾਂ ਸਰਬਜੀਤ ਸਿੰਘ ਦੇ ਖਿਲਾਫ ਸਦਰ ਥਾਣਾ ਧੂਰੀ ਵਿੱਚ ਦਰਖਾਸਤ ਦਿੱਤੀ ਸੀ ਪਰ ਉਸ ਤੇ ਕੋਈ ਕਾਰਵਾਈ ਨਹੀਂ ਹੋਈ। ਡੀਐਸਪੀ ਧੂਰੀ ਨੇ ਦੱਸਿਆ ਕੱਲ ਰਾਤ ਸਾਨੂੰ ਮੈਸੇਜ ਆਇਆ ਸੀ ਕਿ ਕੱਕੜਵਾਲ ਪਿੰਡ ਵਿੱਚ ਗੋਲੀ ਚੱਲੀ ਹੈ ਜਿਸ ਨਾਲ ਇੱਕ ਬੰਦੇ ਦੀ ਮੌਤ ਹੋ ਗਈ ਹੈ ਅਤੇ ਡੈਡ ਬੋਡੀ ਸਰਕਾਰੀ ਹਸਪਤਾਲ ਵਿੱਚ ਲਿਆਂਦੀ ਗਈ ਹੈ ਮੈਂ ਔਰ ਸਾਡੀ ਪੁਲਿਸ ਪਾਰਟੀ ਮੌਕੇ ਤੇ ਪਹੁੰਚੇ ਜਿੱਥੇ ਲੋਕਾਂ ਦਾ ਵੱਡਾ ਇਕੱਠ ਸੀ ਅੱਜ ਅਸੀਂ ਪਰਚਾ ਦਰਜ ਕਰਕੇ ਦੋਸ਼ੀ ਸਰਵਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਅਤੇ ਜਲਦੀ ਹੀ ਕੋਰਟ ਵਿੱਚ ਚਲਾਨ ਪੇਸ਼ ਕੀਤਾ ਜਾਵੇਗਾ।