ਫਾਜ਼ਿਲਕਾ ਦੇ ਪਿੰਡ ਸਾਬੂਆਣਾ ਪਹੁੰਚੇ ਸਾਬਕਾ ਵਿਧਾਇਕ ਆਵਲਾ; ਬਰਸਾਤੀ ਪਾਣੀ ਤੋਂ ਪੀੜਤ ਲੋਕਾਂ ਨੂੰ ਮਦਦ ਦਾ ਦਿੱਤਾ ਭਰੋਸਾ

0
20

ਫਾਜ਼ਿਲਕਾ ਦੇ ਪਿੰਡ ਸਾਬੂਆਣਾ ਵਿਖੇ ਬਰਸਾਤੀ ਪਾਣੀ ਕਾਰਨ ਹੜ੍ਹਾਂ ਵਰਗੇ ਹਾਲਾਤ ਬਣੇ ਹੋਏ ਨੇ। ਸਾਬਕਾ ਕਾਂਗਰਸੀ ਵਿਧਾਇਕ ਰਮਿੰਦਰ ਸਿੰਘ ਆਵਲਾ ਅੱਜ ਹਾਲਾਤ ਦਾ ਜਾਇਜ਼ਾ ਲੈਣ ਲਈ ਮੌਕੇ ਤੇ ਪਹੁੰਚੇ ਅਤੇ ਲੋਕਾਂ ਨਾਲ ਗੱਲਬਾਤ ਕਰਦਿਆਂ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿੱਤਾ। ਇਸ ਦੌਰਾਨ ਉਨ੍ਹਾਂ ਨੇ ਪਾਣੀ ਕੱਢਣ ਲਈ ਲਗਾਏ ਗਏ ਪੰਪਾਂ ਲਈ ਡੀਜ਼ਲ ਦੀ ਮਦਦ ਵੀ ਕੀਤੀ ਗਈ। ਉਨ੍ਹਾਂ ਕਿਹਾ ਕਿ ਉਹ ਇਸ ਔਖੇ ਵੇਲੇ ਪੀੜਤ ਲੋਕਾਂ ਦੇ ਨਾਲ ਖੜ੍ਹੇ ਹਨ ਅਤੇ ਹਰ ਤਰ੍ਹਾਂ ਸਹਾਇਤਾ ਕਰਨਗੇ।  ਜ਼ਿਕਰਯੋਗ ਹੈ ਕਿ ਜ਼ਿਲ੍ਹਾ ਫਾਜ਼ਿਲਕਾ ਦੇ ਹਲਕਾ ਬੱਲੂਆਣਾ ਅਤੇ ਅਰਨੀਵਾਲਾ ਸਮੇਤ ਹੋਰ ਕਈਆਂ ਥਾਵਾਂ ਤੇ ਲੋਕ ਬਰਸਾਤੀ ਪਾਣੀ ਦੇ ਨਾਲ ਨਾਲ ਸੇਮ ਦੀ ਸਮੱਸਿਆ ਨਾਲ ਜੂਝ ਰਹੇ ਨੇ।

LEAVE A REPLY

Please enter your comment!
Please enter your name here