ਫਰੀਦਕੋਟ ਪੁਲਿਸ ਵੱਲੋਂ ਨਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ/ 700 ਨਸ਼ੀਲੀਆ ਗੋਲੀਆ ਤੇ 2000 ਕੈਪਸੂਲ ਬਰਾਮਦ

0
61

 

ਫਰੀਦਕੋਟ ਪੁਲਿਸ ਨੇ ਨਸ਼ਾ ਤਸਕਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਇਕ ਸਖਸ ਨੂੰ ਭਾਰੀ ਮਾਤਰਾ ਵਿਚ ਨਸ਼ੀਲੀਆ ਗੋਲੀਆਂ ਸਮੇਤ ਗ੍ਰਿਫਤਾਰ ਕੀਤਾ ਐ। ਗ੍ਰਿਫਤਾਰ ਕੀਤੇ ਗਏ ਦੋਸ਼ੀ ਦੀ ਪਛਾਣ ਬਖਸ਼ੀਸ਼ ਸਿੰਘ ਪੁੱਤਰ ਚੁੰਗੀ ਰਾਮ ਵਾਸੀ ਗੋਬਿੰਦ ਨਗਰ ਭੋਲੂਵਾਲਾ ਰੋਡ ਫਰੀਦਕੋਟ ਵਜੋ ਹੋਈ ਹੈ। ਪੁਲਿਸ ਟੀਮ ਦੁਆਰਾ ਦੋਸ਼ੀ ਵੱਲੋਂ ਨਸ਼ੇ ਦੀ ਤਸਕਰੀ ਦੌਰਾਨ ਵਰਤਿਆ ਗਿਆ ਮੋਟਰਸਾਈਕਲ ਵੀ ਬਰਾਮਤ ਕਰ ਲਿਆ ਐ।  ਪੁਲਿਸ ਨੇ ਮੁਲਜਮ ਦੇ ਕਬਜੇ ਵਿਚੋਂ 700 ਨਸ਼ੀਲੀਆ ਗੋਲੀਆ ਤੇ 2000 ਕੈਪਸੂਲ ਬਰਾਮਦ ਕੀਤੇ ਨੇ। ਪੁਲਿਸ ਨੇ ਮੁਲਜਮ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ। ਜਾਣਕਾਰੀ ਅਨੁਸਾਰ ਫਰੀਦਕੋਟ ਦੇ ਥਾਣਾ ਸਿਟੀ-2 ਦੀ ਪੁਲਿਸ ਪਾਰਟੀ ਨੇ ਸ਼ੱਕੀਆਂ ਦੀ ਚੈਕਿੰਗ ਦੌਰਾਨ ਸਰਹਿੰਦ ਨਹਿਰ ਨੇੜੇ  ਮੁਲਜਮ ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ ਉਸ ਵੱਲੋਂ ਮੋਟਰਸਾਈਕਲ ਦੀ ਟੈਕੀ ਤੇ ਰੱਖੇ ਥੈਲੇ ਵਿਚੋਂ  700 ਨਸ਼ੀਲੀਆ ਗੋਲੀਆ (ਕੁੱਲ 70 ਪੱਤੇ ਮਾਰਕਾ Tramadol Hydrochloride Tab Usp Ripdol Tab 100 Mg),  2000 ਕੈਪਸੂਲ (ਕੁੱਲ 200 ਪੱਤੇ ਮਾਰਕਾ Pragabalin Capsule IP 300 Ambany Capsule 300 Mg)  ਅਤੇ 2480/- ਰੁਪਏ ਨਕਦੀ ਬਰਾਮਦ ਹੋਈ।  ਇਸ ਸਬੰਧੀ ਥਾਣਾ ਸਿਟੀ ਫਰੀਦਕੋਟ ਵਿਖੇ ਐਨ.ਡੀ.ਪੀ.ਐਸ ਐਕਟ ਦੀਆਂ ਧਾਰਾਵਾਂ  ਤਹਿਤ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।

LEAVE A REPLY

Please enter your comment!
Please enter your name here